CM ਦੀ ਯੋਗ ਸ਼ਾਲਾ ਡੇਰਾ ਬਾਬਾ ਨਾਨਕ ਚ ਅਜਿਤਾ ਰੰਧਾਵਾ ਪਾਰਕ ਲੱਗ ਰਹੀ ਪਾਠਸ਼ਾਲਾ
CM ਦੀ ਯੋਗ ਸ਼ਾਲਾ ਡੇਰਾ ਬਾਬਾ ਨਾਨਕ ਚ ਅਜਿਤਾ ਰੰਧਾਵਾ ਪਾਰਕ ਲੱਗ ਰਹੀ ਪਾਠਸ਼ਾਲਾ ਕਰੋ ਯੋਗ ਤੇ ਦੂਰ ਕਰੋ ਰੋਗ
ਪੰਜਾਬ ਸਰਕਾਰ ਦੁਆਰਾ CM ਦੀ ਯੋਗ ਸ਼ਾਲਾ ਪ੍ਰੋਗਰਾਮ ਅਧੀਨ ਪੰਜਾਬੀਆਂ ਨੂੰ ਯੋਗ ਸਿਖਾਉਣ ਤੇ ਰੋਗਾਂ ਤੋਂ ਦੂਰ ਰੱਖਣ ਲਈ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਹਨ। ਏਸੇ ਪ੍ਰੋਗਰਾਮ ਦੇ ਤਹਿਤ ਡੇਰਾ ਬਾਬਾ ਨਾਨਕ ਚ ਵੀ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਡੇਰਾ ਬਾਬਾ ਨਾਨਕ ਦੇ ਲੋਕ ਵੀ ਇਸ ਵਿੱਚ ਬਹੁਤ ਦਿਲਚਸਪੀ ਲੈ ਰਹੇ ਹਨ। ਯੋਗ ਦੀਆਂ ਕਲਾਸਾਂ ਲਗਾਤਾਰ ਅਜਿਤਾ ਰੰਧਾਵਾ ਪਾਰਕ ਲੱਗ ਰਹੀਆਂ ਹਨ।
ਲਵਪ੍ਰੀਤ ਸਿੰਘ ਜਿਲ੍ਹਾ ਸੁਪਰਵਾਈਜਰ ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਦੇ ਯੋਗਾ ਟ੍ਰੇਨਰ ਨੇ ਯੋਗ ਦੇ ਫਾਇਦਿਆਂ, ਤੇ ਡੇਰਾ ਬਾਬਾ ਨਾਨਕ ਚ ਲੱਗ ਰਹੇ ਯੋਗਾ ਸ਼ਿਵਰਾਂ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਡੇਰਾ ਬਾਬਾ ਨਾਨਕ ਇਲਾਕੇ ਦੇ ਨਿਵਾਸੀਆਂ ਨੂੰ ਨਿਰੋਗ ਰਹਿਣ ਲਈ ਯੋਗਾ ਕਰਨ ਲਈ ਪ੍ਰੇਰਿਤ ਵੀ ਕੀਤਾ।