ਕੁਲਦੀਸ਼ ਚੌਹਾਨ ਪੱਤਰਕਾਰ ਮੰਚ ਟਾਂਡਾ ਚੇਅਰਮੈਨ ਚੁਣੇ ਗਏ

ਅਸ਼ਵਨੀ ਰਾਜੂ ਪੰਡਿਤ ਨੂੰ ਪ੍ਰਧਾਨ ਬਣਾਇਆ ਗਿਆ

ਕੁਲਦੀਸ਼ ਚੌਹਾਨ ਪੱਤਰਕਾਰ ਮੰਚ ਟਾਂਡਾ ਚੇਅਰਮੈਨ ਚੁਣੇ ਗਏ
mart daar

ਅੱਡਾ ਸਰਾਂ  (ਜਸਬੀਰ ਕਾਜਲ)  ਸੀਨੀਅਰ ਪੱਤਰਕਾਰ  ਕੁਲਦੀਸ਼ ਚੌਹਾਨ,ਪੱਤਰਕਾਰੀ  ਦੇ ਵਿੱਚ  ਸੇਵਾ ਦੇ ਰਹੇ ਸੰਸਥਾ  ਪੱਤਰਕਾਰ ਮੰਚ ਟਾਂਡਾ ਚੇਅਰਮੈਨ ਚੁਣੇ ਗਏ,ਜਦ ਕਿ  ਅਸ਼ਵਨੀ ਰਾਜੂ ਪੰਡਿਤ  ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ।ਸਥਾਨਕ ਗ੍ਰੇਡ ਪੰਜਾਬ ਵਿਖੇ ਹੋਈ ਪੱਤਰਕਾਰ ਮੰਚ ਟਾਂਡਾ ਦੀ ਮੀਟਿੰਗ ਦੌਰਾਨ  ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ  ਸਾਬਕਾ  ਪ੍ਰਧਾਨ ਸੁਖਨਿੰਦਰ ਸਿੰਘ ਕਮੇਟੀ ਨੇ ਸਰਬਸੰਮਤੀ ਨਾਲ ਕੁਲਦੀਪ ਚੌਹਾਨ ਨੂੰ ਚੇਅਰਮੈਨ,ਅਸ਼ਵਨੀ ਰਾਜੂ  ਪੰਡਿਤ  ਨੂੰ ਪ੍ਰਧਾਨ,ਸ.ਸੁਰਿੰਦਰ ਸਿੰਘ  ਗੁਰਾਇਆ ਨੂੰ   ਸਰਪ੍ਰਸਤ,ਹਰਜਿੰਦਰ ਸਿੰਘ ਮਸੀਤੀ ਨੂੰ ਖਜ਼ਾਨਚੀ,ਪ੍ਰਦੀਪ ਸੈਣੀ ਨੂੰ ਮੁੱਖਸਲਾਹਕਾਰ ਅਤੇ ਐਡਵੋਕੇਟ ਹਰਜੋਤ ਕਮਲ  ਸਿੰਘ ਨੂੰ  ਲੀਗਲ ਐਡਵਾਈਜ਼ਰ ਨਿਯੁਕਤ ਕੀਤਾ।ਸ.ਸੁਖਨਿੰਦਰ ਸਿੰਘ ਕਲੋਟੀ ਨੇ ਨਵੀਂ ਟੀਮ ਨੂੰ  ਵਧਾਈ ਦਿੱਤੀ।ਅਤੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਪੱਤਰਕਾਰ  ਮੰਚ  ਪੱਤਰਕਾਰੀ ਦੀ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਜਿੱਥੇ ਯਤਨ ਕਰਾਂਗੇ।ਉੱਥੇ ਹੀ ਸਮੇਂ ਸਮੇਂ ਤੇ  ਸਮਾਜ ਸੇਵਾ ਦੇ ਕਾਰਜ ਰਾਹੀਂ ਆਪਣੇ ਸਹਿਯੋਗ ਵੀ ਕਰਦੇ ਰਹਾਂਗੇ।ਪੱਤਰਕਾਰ ਮੰਚ  ਦੇ ਬਾਕੀ  ਅਹੁਦੇਦਾਰਾਂ ਦੇ ਨਾਂ ਵੀ ਜਲਦ ਐਲਾਨ ਕਰ ਦਿਤੇ ਜਾਣਗੇ।ਨਵ ਨਿਯੁਕਤ ਚੇਅਰਮੈਨ ਗੁਰਦੀਸ਼ ਚੌਹਾਨ ਅਤੇ ਪ੍ਰਧਾਨ ਅਸ਼ਵਨੀ ਰਾਜੂ  ਨੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ।ਜਿਨ੍ਹਾਂ ਦੀ ਬਦੌਲਤ  ਉਨ੍ਹਾਂ ਨੂੰ ਇਹ ਮੌਕਾ ਮਿਲਿਆ।ਉਨ੍ਹਾਂ ਯਕੀਨ ਦੁਆਇਆ ਕਿ ਜੋ ਜ਼ਿੰਮੇਵਾਰੀ  ਉਨ੍ਹਾਂ ਨੂੰ ਦਿੱਤੀ ਗਈ ਹੈ।ਉਸ ਦੀ ਪੂਰਤੀ ਲਈ ਸਾਰਿਆਂ  ਨੂੰ ਲੈ ਕੇ ਚੱਲਾਂਗੇ।ਇਸ ਮੌਕੇ  ਵਰਿੰਦਰ ਪੰਡਿਤ,ਰਵਿੰਦਰ ਸ਼ਰਮਾ, ਜਤਿੰਦਰ ਸ਼ਰਮਾ, ਨਵਦੀਪ ਪਾਲ ਸਿੰਘ ਹਾਜ਼ਰ ਸਨ।