ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ਕਾਰਨ ਪਿੰਡ ਵਾਸੀਆਂ ਵਲੋਂ ਪੰਚਾਇਤ ਵਿਭਾਗ ਅਤੇ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ
ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ਕਾਰਨ ਪਿੰਡ ਵਾਸੀਆਂ ਵਲੋਂ ਪੰਚਾਇਤ ਵਿਭਾਗ ਅਤੇ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ
ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਰਾਜੂ ਬੇਲਾ ਦੇ ਲੋਕਾਂ ਵੱਲੋਂ ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ਕਾਰਨ ਪ੍ਰਸ਼ਾਸ਼ਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿੰਡ ਰਾਜੂ ਬੇਲਾ ਦੇ ਕਿਸਾਨਾਂ ਅਤੇ ਲੰਬੜਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤੀ ਜਮੀਨ ਦਾ ਰਕਬਾ 590 ਹੱਦਬਸਤ 10 ਕਿੱਲੇ ਹੈ। ਜਿਸ ਵਿੱਚੋਂ 4 ਕਿੱਲੇ ਜਮੀਨ ਦੀ ਬੋਲੀ ਪਿਛਲੇ 4 ਸਾਲਾਂ ਤੋਂ ਨਹੀਂ ਹੋਈ। ਤੇ ਹੁਣ 6 ਕਿੱਲੇ ਜ਼ਮੀਨ ਦੀ ਬੋਲੀ ਵੀ ਨਹੀ ਹੋਈ ਹੈ ਜਮੀਨ ਦੀ ਬੋਲੀ ਚ ਬਹੁਤ ਦੇਰੀ ਹੋ ਚੁੱਕੀ ਹੈ ਜੇ ਹੁਣ ਜ਼ਮੀਨ ਦੀ ਬੋਲੀ ਹੁੰਦੀ ਹੈ ਤਾਂ ਕਿਸਾਨ ਝੋਨੇ ਦੀ ਫ਼ਸਲ ਦੀ ਬਿਜਾਈ ਕਿਵੇਂ ਕਰੇਗਾ। ਅਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਜ਼ਮੀਨ ਦੀ ਬੋਲੀ ਕਰਵਾਈ ਜਾਵੇ। ਓਧਰ ਗੱਲਬਾਤ ਕਰਦਿਆਂ ਹੋਰ ਪਿੰਡ ਵਾਸੀਆਂ ਨੇ ਦੱਸਿਆ ਪਿੰਡ ਦੀ ਪੰਚਾਇਤੀ ਜ਼ਮੀਨ ਬੰਜਰ ਹੋ ਚੁੱਕੀ ਹੈ। ਅਤੇ ਇਸ ਜ਼ਮੀਨ ਦੇ ਵਿੱਚੋਂ ਮਿੱਟੀ ਵੀ ਪੁੱਟੀ ਗਈ ਹੈ। ਪ੍ਰਸ਼ਾਸ਼ਨ ਅਤੇ ਪਿੰਡ ਦੀ ਪੰਚਾਇਤ ਇਸ ਜ਼ਮੀਨ ਵੱਲ ਕੋਈ ਧਿਆਨ ਨਹੀਂ ਉਹਨਾਂ ਸਰਕਾਰ ਤੋਂ ਮੰਗ ਕਰਦੇ ਹਾਂ ਇਸ ਜ਼ਮੀਨ ਦੀ ਜਲਦ ਬੋਲੀ ਕਰਵਾਈ ਜਾਵੇ ਅਤੇ ਬੋਲੀ ਦਾ ਪੈਸਾ ਪਿੰਡ ਦੇ ਵਿਕਾਸ ਦੇ ਉੱਪਰ ਲਗਾਇਆਂ ਜਾਵੇ। ਉਧਰ ਇਸ ਮਾਮਲੇ ਸੰਬੰਧੀ ਜਦ ਬੀਡੀਪੀਓ ਕਾਹਨੂੰਵਾਨ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਲਦ ਪੜਤਾਲ ਕਰਕੇ ਜੇ ਨਜਾਇਜ਼ ਕੰਮ ਕੀਤਾ ਹੋਇਆ ਜਾਂ ਕੋਈ ਕੁਤਾਹੀ ਹੋਈ ਉਸਦੇ ਮੁਤਾਬਿਕ ਕਾਰਵਾਈ ਕਰਕੇ ਪੰਚਾਇਤੀ ਜ਼ਮੀਨ ਦੀ ਬੋਲੀ ਜਲਦ ਕਰਵਾਈ ਜਾਵੇਗੀ।
ਕਰਮਜੀਤ ਜੰਬਾ ਅਤੇ ਅਖਿਲ ਮਲਹੋਤਰਾ