ਡੇਰਾ ਬਾਬਾ ਨਾਨਕ ਵਿਖੇ ਗੁਰਦੀਪ ਸਿੰਘ ਰੰਧਾਵਾ ਵਲੋਂ ਟਰੋਮਾ ਸੈਂਟਰ ਦਾ ਜਾਇਜ਼ਾ
ਮਰੀਜ਼ਾਂ ਨੂੰ ਮਿਲੇਗੀ ਹਰ ਤਰਾਂ ਦੀ ਸੁਵਿਧਾ
ਡੇਰਾ ਬਾਬਾ ਨਾਨਕ 29 ਅਗਸਤ ( ਕ੍ਰਿਸ਼ਨ ਗੋਪਾਲ ) ਸਥਾਨਕ ਪੁਰਾਣੀ ਤਹਿਸੀਲ ਡੇਰਾ ਬਾਬਾ ਨਾਨਕ ਵਿੱਚ ਬਣ ਰਹੇ ਟਰੋਮਾ ਸੈਂਟਰ ਦਾ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਸ ਗੁਰਦੀਪ ਸਿੰਘ ਰੰਧਾਵਾ ਨੇ ਜਾਇਜ਼ਾ ਲਿਆ ਭਾਵੇਂ ਕਿ ਟਰੋਮਾ ਸੈਂਟਰ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁਕਾ ਸੀ, ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ।
ਇਸ ਮੌਕੇ ਹਲਕਾ ਇੰਚਾਰਜ ਸ ਗੁਰਦੀਪ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਟਰੋਮਾ ਸੈਂਟਰ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਛੇ ਮਹੀਨੇ ਵਿੱਚ ਸੰਪੰਨ ਹੋ ਜਾਵੇਗਾ। ਉਨ੍ਹਾਂ ਦੱਸਿਆ ਇਸ ਉੱਤੇ ਲਾਗਤ ਲੱਗਭੱਗ ਢਾਈ ਕਰੋੜ ਦੇ ਹਿਸਾਬ ਨਾਲ ਲੱਗੇਗੀ। ਇਹ ਬਿਲਡਿੰਗ ਤਿੰਨ ਮੰਜਲਾ ਬਣੇਗੀ। ਪਹਿਲਾਂ ਹਸਪਤਾਲ ਜੋ ਕਿ ਸ਼ਹਿਰ ਦੇ ਵਿਚ ਹੈਂ, ਮੇਲਾ ਚੋਲਾ ਸਾਹਿਬ ਦੇ ਦੌਰਾਨ ਮਰੀਜ਼ਾਂ ਨੂੰ ਹਸਪਤਾਲ ਲਿਆਉਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਏਥੇ ਟਰੋਮਾ ਸੈਂਟਰ ਬਣਨ ਨਾਲ ਲੋਕਾਂ ਨੂੰ ਪੂਰੀ
ਸਹੂਲਤ ਮਿਲੇਗੀ ਅਤੇ ਏਥ੍ਹੇ ਪਹੁੰਚਣ ਚ ਕੋਈ ਦਿਕੱਤ ਨਹੀਂ ਆਵੇਗੀ । ਦਵਾਈਆਂ ਦਾ ਪੂਰਾ ਪ੍ਰਬੰਧ ਹੋਵੇਗਾ। ਇਸ ਮੌਕੇ ਤੇ ਗਗਨਦੀਪ ਸਿੰਘ, ਮਨਜੀਤ ਸਿੰਘ ਬੇਦੀ,ਰਜਤ ਮਰਵਾਹਾ, ਸੁਧੀਰ ਬੇਦੀ, ਜੇ ਈ ਜਗਦੀਪ ਸਿੰਘ ਪੀਡਬਲਯੂਡੀ
,ਠੇਕੇਦਾਰ ਮਨਪ੍ਰੀਤ ਸਿੰਘ, ਮੰਗਲ ਸਿੰਘ, ਅੰਗਰੇਜ਼ ਸਿੰਘ ਮਾਸਟਰ ਬਲਦੇਵ ਸਿੰਘ , ਕੈਪਟਨ ਕਸ਼ਮੀਰ ਸਿੰਘ,ਦਰਸ਼ਨ ਸਿੰਘ, ਗੁਰਨਾਮ ਸਿੰਘ, ਰੂਪਤਾਜਿੰਦਰ ਸਿੰਘ , ਜੋਰਾਵਰ ਸਿੰਘ,ਹਰਪਿੰਦਰ ਸਿੰਘ, ਦਲੇਰ ਸਿੰਘ, ਓਮਪ੍ਰਕਾਸ਼, ਮਨਦੀਪ ਸਿੰਘ, ਨੀਰਜ ਲਾਹੌਰੀਆ, ਅਰਜਨ ਸੋਨੀ ਮੋਨੈਕੋ ਹਰਦੇਵ ਸਿੰਘ ,ਪੀ ਏ ਲਵਪ੍ਰੀਤ ਸਿੰਘ, ਭੁਪਿੰਦਰ ਸਿੰਘ, ਬੰਟੀ ਆਦਿ ਹਾਜ਼ਰ ਸਨ