ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਮੂਨਕ ਖੁਰਦ ਦੀ ਬਿਹਤਰੀ ਲਈ 15 ਹਜ਼ਾਰ ਦੀ ਰਾਸ਼ੀ ਭੇਂਟ।

ਅੱਡਾ ਸਰਾਂ (ਜਸਵੀਰ ਕਾਜਲ) ਸਰਕਾਰੀ ਪ੍ਰਾਇਮਰੀ ਸਕੂਲ ਮੂਨਕ ਖੁਰਦ ਦੇ ਹੈਡਮਾਸਟਰ ਗੁਰਦਿਆਲ ਸਿੰਘ ਤੇ ਸਮੂਹ ਸਟਾਫ ਵੱਲੋ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਕੂਲ ਵਿੱਚ ਫਰਸ ਪਾਉਣ ਦੇ ਸੁਰੂ ਕੀਤੇ ਵਿੱਚ ਕੰਮ ਵਿੱਚ। ਜਿੱਥੇ ਪਿੰਡ ਵਾਸੀਆ ਵੱਲੋ ਵੱਡੀ ਪੱਧਰ ਤੇ ਯੋਗਦਾਨ ਪਾਇਆ ਜਾ ਰਿਹਾ ਹੈ। ਉੱਥੇ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਮੂਨਕ ਖੁਰਦ ਵੱਲੋ ਵੀ ਸੰਗਤਾ ਦੇ ਸਹਿਯੋਗ ਨਾਲ ਇੱਕਤਰ ਕੀਤੀ 15 ਹਜ਼ਾਰ ਰੁਪਏ ਦੀ ਰਾਸ਼ੀ ਹੈਡਮਾਸਟਰ ਗੁਰਦਿਆਲ ਸਿੰਘ ਨੂੰ ਭੇਂਟ ਕਰਦਿਆ ਪ੍ਰਧਾਨ ਤੀਰਥ ਸਿੰਘ ਨੇ ਹੋਰ ਵੀ ਸਹਿਯੋਗ ਦੇਣ ਦਾ ਭਰੋਸਾ ਦਿੰਦਿਆ ਹੈਡਮਾਸਟਰ ਗੁਰਦਿਆਲ ਸਿੰਘ ਤੇ ਸਮੂਹ ਸਟਾਫ ਦੀ ਸਲਾਘਾ ਕੀਤੀ। ਤੇ ਕਿਹਾ ਕਿ ਸਾਨੂੰ ਸਾਰਿਆ ਨੂੰ ਰਲ ਮਿਲ ਕੇ ਇਸ ਕਾਰਜ ਵਿੱਚ ਯੋਗਦਾਨ ਪਾਉਣਾ ਚਾਹੀਦਾ। ਜਿਸ ਨਾਲ ਸਾਡੇ ਬੱਚਿਆ ਨੂੰ ਵਧੀਆ ਪਿੰਡ ਵਿੱਚ ਹੀ ਸਿੱਖਿਆ ਮਿਲੇਗੀ। ਇਸ ਮੌਕੇ ਹੈਡਮਾਸਟਰ ਗੁਰਦਿਆਲ ਸਿੰਘ ਨੇ ਸਮੂਹ ਸਟਾਫ ਵੱਲੋ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚ ਅਮਰਜੀਤ ਸਿੰਘ, ਕੈਸ਼ੀਅਰ ਪਰਮਜੀਤ ਸਿੰਘ ਪੰਮੀ, ਹੈਡਗਰੰਥੀ ਗਿਆਨੀ ਅਮਰਜੀਤ ਸਿੰਘ, ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ, ਸਰਬਜੀਤ ਸਿੰਘ ਮੋਮੀ, ਗੁਰਦੀਪ ਸਿੰਘ ਦੀਪਾ, ਪੰਚ ਮਨਪ੍ਰੀਤ ਕੌਰ, ਸੂਬੇਦਾਰ ਗੁਰਨਾਮ ਸਿੰਘ, ਸੂਬੇਦਾਰ ਅਮਰਨਾਥ, ਰਾਮਨਰਾਇਣ ਸਿੰਘ, ਸਰਵਣ ਸਿੰਘ, ਰਵਿੰਦਰ ਸਿੰਘ ਬਿੱਟੂ, ਸੁਰਜੀਤ ਸਿੰਘ ਕਾਲਾ, ਮਨਜੀਤ ਸਿੰਘ ਬੱਬਲੂ, ਹਰਪ੍ਰੀਤ ਸਿੰਘ ਹੈਪੀ, ਜਸਨਪਰੀਤ ਸਿੰਘ, ਅਵਤਾਰ ਸਿੰਘ ਬਿੱਟੂ ਤੋ ਇਲਾਵਾ ਹੋਰ ਹਾਜ਼ਰ ਸਨ।