ਡੇਰਾ ਬਾਬਾ ਨਾਨਕ ਵਿਖੇ ਆਬਾਦ ਕੈੰਪ ਲਗਾਇਆ ਗਿਆ ਲੋਕਾਂ ਦਿਆਂ ਮੁਸ਼ਕਲਾਂ ਦਾ ਮੌਕੇ ਤੇ ਹੀ ਨਿਬਟਾਰਾ ਕੀਤਾ ਗਿਆ
ਡੇਰਾ ਬਾਬਾ ਨਾਨਕ ਵਿਖੇ ਆਬਾਦ ਕੈੰਪ ਲਗਾਇਆ ਗਿਆ ਲੋਕਾਂ ਦਿਆਂ ਮੁਸ਼ਕਲਾਂ ਦਾ ਮੌਕੇ ਤੇ ਹੀ ਨਿਬਟਾਰਾ ਕੀਤਾ ਗਿਆ
ਡੇਰਾ ਬਾਬਾ ਨਾਨਕ ਵਿਖੇ ਆਬਾਦ ਕੈੰਪ ਲਗਾਇਆ ਗਿਆ ਜਿਸ ਵਿੱਚ DC ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਅਤੇ ਆਪ ਦੇ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵਿਸ਼ੇਸ਼ ਤੋਰ ਤੇ ਪਹੁੰਚੇ ਤੇ ਲੋਕਾਂ ਦਿਆਂ ਮੁਸ਼ਕਲਾਂ ਦਾ ਮੌਕੇ ਤੇ ਹੀ ਨਿਬਟਾਰਾ ਕੀਤਾ ਗਿਆ।
ਜਿਕਰਯੋਗ ਹੈ ਕੇ ਇਹ ਕੈੰਪ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਹੀ ਬਾਰਡਰ ਏਰੀਏ ਵਿੱਚ ਸੁਵਧਾਵਾਂ ਦੇਣ ਲਈ ਲਗਾਏ ਜਾ ਰਹੇ ਹਨ। ਇਸ ਕੈੰਪ ਵਿੱਚ ਹਰ ਤਰਾਂ ਦੇ ਸਰਟੀਫਿਕੇਟ ਬਣਵਾਉਣ ਦੀ ਸੁਵਿਧਾ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਕੰਮ, ਪੈਨਸ਼ਨ ਨਾਲ ਸਬੰਧਤ ਕੰਮ , ਮਨਰੇਗਾ, ਸਿਹਤ ਵਿਭਾਗ, ਮਿਲਟਰੀ, ਪੈਰਾ ਮਿਲਟਰੀ, ਪੁਲਿਸ ਅਧਿਕਾਰੀ, ਪੁਲਿਸ ਵਿੱਚ ਭਰਤੀ , ਵਾਟਰ ਸਪਲਾਈ ਤੇ ਸੈਨੀਟੇਸ਼ਨ, ਐਗਰੀਕਲਚਰ ਵਿਭਾਗ , ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ ਵਿਭਾਗ, ਰਾਜ ਪੇਂਡੂ ਰੋਜ਼ੀ ਰੋਟੀ ਮਿਸ਼ਨ, ਕੋਪਰੇਟਿਵ ਸੋਸਾਇਟੀ , ਬਾਲ ਵਿਕਾਸ ਤੇ ਸਮਾਜਿਕ ਸੁਰੱਖਿਆ ਵਿਭਾਗ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਨੇ ਲੋਕਾਂ ਨੂੰ ਜਾਣਕਾਰੀ ਮੁਹਈਆ ਕਰਵਾਈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਹਲ ਕਰਵਾਉਣ ਵਿੱਚ ਸਹਾਇਤਾ ਕੀਤੀ। ਲੋਕਲ ਤੌਰ ਤੇ ਵੀ ਸਮਾਜ ਸੇਵੀ ਸੰਸਥਾ ਸਿਟੀ ਵੈਲਫੇਅਰ ਕਲੱਬ ਨੇ ਵੀ ਵੱਧ ਚੜ੍ਹ ਕੇ ਹਿਸਾ ਲਿਆ। ਆਬਾਦ ਕੈੰਪ ਚ ਇਲਾਕਾ ਨਿਵਾਸੀਆਂ ਦੀ ਭਰਵੀਂ ਰੌਣਕ ਨੇ ਇਸ ਕੈੰਪ ਦੇ ਉਦੇਸ਼ ਨੂੰ ਸਾਰਥਕ ਕੀਤਾ ਅਤੇ ਓਥੇ ਹੀ ਆਬਾਦ ਵਿੱਚ ਹਿਸਾ ਲੈਣ ਵਾਲੇ ਸਾਰੇ ਹੀ ਵਿਭਾਗਾਂ ਵਲੋਂ ਤਨਦੇਹੀ ਨਾਲ ਲੋਕਾਂ ਦੀ ਸੇਵਾ ਕੀਤੀ ਗਈ। ਓਥੇ ਹੀ DC ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਵਲੋਂ ਇੱਕ ਇੱਕ ਵਿਭਾਗ ਦੇ ਕੈੰਪ ਤੇ ਜਾ ਕੇ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਲਈ ਗਈ ਜਿਸ ਦੀ ਇਲਾਕਾ ਨਿਵਾਸੀਆਂ ਨੇ ਬਹੁਤ ਸ਼ਲਾਗਾ ਕੀਤੀ।
ਆਓ ਦੇਖਦੇ ਹਾਂ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।