ਪਿੰਡ ਕੰਧਾਲਾ ਜੱਟਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਕੱਢਿਆ ਗਿਆ
ਪਿੰਡ ਕੰਧਾਲਾ ਜੱਟਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਕੱਢਿਆ ਗਿਆ
ਅੱਡਾ ਸਰਾਂ (ਜਸਵੀਰ ਕਾਜਲ,ਪੜਬੱਗਾ)
ਪਿੰਡ ਕੰਧਾਲਾ ਜੱਟਾਂ ਵਿੱਚ ਸਥਿਤ ਧੰਨ ਧੰਨ ਬ੍ਰਹਮਗਿਆਨੀ ਬਾਬਾ ਬਿਸ਼ਨ ਸਿੰਘ ਜੀ ਦੇ ਸਥਾਨ ਤੋਂ ਸਰਬੰਸਦਾਨੀ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਜਿਸ ਸਬੰਧੀ 30 ਦਸੰਬਰ ਤੋਂ ਰੋਜਾਨਾ ਅਮਿ੍ਤਵੇਲੇ ਪੰਜ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਅਤੇ 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ 5 ਜਨਵਰੀ 10 ਵਜੇ ਭੋਗ ਪਾਏ ਗਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆ ਦੀ ਮੌਜੂਦਗੀ ਚ. 5 ਜਨਵਰੀ ਨੂੰ ਨਗਰ ਕੀਰਤਨ ਸਜਾਏ ਗਏ, ਨਗਰ ਕੀਰਤਨ ਦੌਰਾਨ ਪਿੰਡ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ ਵਿੱਚ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ! ਇਸ ਦੌਰਾਨ ਪਿੰਡ ਵਿੱਚ ਮਜੂਦ ਸ੍ਰੀ ਗੁਰੂ ਰਵਿਦਾਸ ਸਭਾ ਕੰਧਾਲਾ ਜੱਟਾਂ, ਗੁਰੂਦਵਾਰਾ ਸਿੰਘ ਸਭਾ ਪ੍ਰਬੰਧਕ ਕਮੇਟੀ ,ਗੁਰਦੁਆਰਾ ਬਾਬਾ ਬਿਸ਼ਨ ਸਿੰਘ ਜੀ ਚੜ੍ਹਦੀ ਪੱਤੀ ਪ੍ਰਬੰਧਕ ਕਮੇਟੀਆਂ, ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਵਿੱਚ ਆਈਆਂ ਸੰਗਤਾਂ ਦੀ ਸੇਵਾ ਕਰਨ ਚ ਸਾਥ ਦਿੰਦੀਆਂ ਹਨ
ਨਗਰ ਕੀਰਤਨ ਕੰਧਾਲਾ ਜੱਟਾਂ ਵਿੱਚ ਲੱਗੇ ਵੱਖ- ਵੱਖ ਲੰਗਰ ਦੇ ਪੜਾਮਾ ਚੋੰ ਹੁੰਦਾ ਹੋਇਆ, ਨਗਰ ਦੀ ਪਰਕਰਮਾਂ ਕਰਦਾ ਹੋਇਆ ਅੱਡਾ ਸਰਾਂ ,ਚੱਕ ਤੋੰ ਹੁੰਦਾ ਹੋਇਆ ਗੁਰੂ ਘਰ ਆ ਕੇ ਸਮਾਪਤ ਹੋਇਆ
।
ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਸ. ਅਜੀਤ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਸੰਤ ਬਾਬਾ ਮੱਖਣ ਸਿੰਘ ਜੀ ਦਰੀਆ ਵਾਲੇ ਅਤੇ ਪੰਥ ਦਾ ਸਿਰਮੌਰ ਢਾਡੀ ਜਸਵਿੰਦਰ ਸਿੰਘ ਬਾਗੀ ਨਵਾਂਸ਼ਹਿਰ ਵਾਲਿਆਂ ਦਾ ਢਾਡੀ ਜਥਾ ਗੁਰਬਾਣੀ ਗਾਇਨ ਅਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।
ਇਸ ਮੋਕੇ ਸ਼ਰਮ ਸਿੰਘ ਸ਼ੰਮਾ ਸੈਕਟਰੀ,ਭੁਪਿੰਦਰ ਸਿੰਘ ਭਿੰਦਾ, ਸੁਰਿੰਦਰ ਸਿੰਘ ,ਦਵਿੰਦਰ ਸਿੰਘ, ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ, ਗੁਰਤੇਜ ਸਿੰਘ ਤੇਜ਼ੀ , ਸਰਪੰਚ ਜੋਗਿੰਦਰ ਸਿੰਘ , ਜਥੇਦਾਰ ਅਵਤਾਰ ਸਿੰਘ, ਅਮਰਜੀਤ ਅੋਜਲਾ, ਇੰਦਰਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਧਾਲੀਵਾਲ, ਮਨਦੀਪ ਸਿੰਘ ਮੰਨਾ ਪੰਚ, ਗੁਰਵਿੰਦਰ ਸਿੰਘ ਗਿੱਤਾ ,ਜੈ ਸਿੰਘ ਧਾਲੀਵਾਲ ,ਕੁਲਵਿੰਦਰ ਸੋਨੀ,ਕੁਲਵੰਤ ਸਿੰਘ , ਡਾ. ਸ਼ਾਮ ਸਿੰਘ ,ਸੁਬੇਦਾਰ ਗੁਰਮੇਲ ਸਿੰਘ ਅਤੇ ਹੋਰ ਕਮੇਟੀ ਮੈਂਬਰ , ਸਮੂਹ ਨਗਰ ਦੀਆਂ ਸੰਗਤਾਂ ਹਾਜ਼ਿਰ ਸਨ ।