ਸ਼ਿਵਨਾਮਦੇਵ 'ਆਪਣਾ ਘਰ' ਹਰਦੋਖਾਨਪੁਰ  ਵਿਖੇ ਇਕ ਸਮਾਗਮ ਦਾ ਆਯੋਜਨ 

ਬਹੁ-ਰੰਗ ਕਲਾ ਮੰਚ ਹੁਸ਼ਿਆਰਪੁਰ ਵਲੋਂ ਅਜ਼ਾਦੀ ਦੀ ਲਹਿਰ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਭਗਤ ਸਿੰਘ ਦੇ ਸਾਥੀ ਸੁਖਦੇਵ ਥਾਪਰ ਦੇ 115ਵੇਂ ਜਨਮ ਦਿਨ ਦੇ ਮੋਕੇ ਤੇ ਸ਼ਿਵਨਾਮਦੇਵ ਅਪਣਾ ਘਰ ਵਿਖੇ ਇਕ ਸਮਾਗਮ ਕੀਤਾ ਗਿਆ

ਸ਼ਿਵਨਾਮਦੇਵ 'ਆਪਣਾ ਘਰ' ਹਰਦੋਖਾਨਪੁਰ  ਵਿਖੇ ਇਕ ਸਮਾਗਮ ਦਾ ਆਯੋਜਨ 
mart daar

ਅੱਡਾ ਸਰਾਂ (ਜਸਵੀਰ ਕਾਜਲ) - ਬਹੁ-ਰੰਗ ਕਲਾ ਮੰਚ ਹੁਸ਼ਿਆਰਪੁਰ ਵਲੋਂ ਅਜ਼ਾਦੀ ਦੀ ਲਹਿਰ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਭਗਤ ਸਿੰਘ ਦੇ ਸਾਥੀ ਸੁਖਦੇਵ ਥਾਪਰ ਦੇ 115ਵੇਂ ਜਨਮ ਦਿਨ ਦੇ ਮੋਕੇ ਤੇ ਸ਼ਿਵਨਾਮਦੇਵ ਅਪਣਾ ਘਰ ਵਿਖੇ ਇਕ ਸਮਾਗਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਰੰਗ-ਕਰਮੀ ਅਸ਼ੋਕ ਪੁਰੀ ਦੇ ਨਾਲ ਪ੍ਰਿੰ. ਦਰਸ਼ਨ ਸਿੰਘ ਦਰਸ਼ਨ , ਗੁਰਮੇਲ ਧਾਲੀਵਾਲ, ਅਸ਼ੋਕ ਖੁਰਾਣਾ ਅਤੇ ਅਮ੍ਰਿਤ ਲਾਲ ਨੇ ਕੀਤੀ। ਇਸ ਪ੍ਰੋਗਰਾਮ ਦਾ ਸੰਚਾਲਨ ਮੰਚ ਦੇ ਸੈਕਟਰੀ ਮਹੇਸ਼ ਕੁਮਾਰ ਨੇ ਕੀਤਾ। ਇਸ ਮੋਕੇ ਤੇ ਬੁਲਾਰਿਆਂ ਨੇ ਕਿਹਾ ਅਜ ਦੇ ਦਿਨ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵਲੋਂ ਕੀਤੇ ਗਏ ਉਪਰਾਲਿਆਂ ਨੂੰ ਅਮਲੀ ਜਾਮਾ ਪਹਿਨਾਊਣ ਲਈ ਮਾਨਵੀ ਕਦਰਾਂ ਕੀਮਤਾਂ ਨੂੰ ਸਮਾਜ ਵਿਚ ਲੈ ਕੇ ਜਾਨ ਦੀ ਜਰੂਰਤ ਹੈ। ਇਸ ਮੋਕੇ ਪ੍ਰਿੰ. ਦਰਸ਼ਨ ਸਿੰਘ ਦਰਸ਼ਨ ਨੇ ਦਸਿਆ ਕਿ ਦੇਸ਼ ਪ੍ਰੇਮ ਅਤੇ ਮਾਨਵ ਪ੍ਰੇਮ ਸਰਵ ਉਤਮ ਹੈ। ਇਸ ਮੋਕੇ ਅਸ਼ੋਕ ਪੁਰੀ ਨੇ ਦਸਿਆ ਕਿ ਗਦਰ ਲਹਿਰ ਤੋਂ ਸ਼ੁਰੂ ਹੋਇਆ ਅਜ਼ਾਦੀ ਸੰਗਰਾਮ ਅਨੈਕਾਂ ਵਿਚਾਰਾਂ ਤੇ ਫਿਰਕਿਆਂ ਦੇ ਯਤਨਾਂ ਨਾਲ ਕਾਮਯਾਬ ਹੋਇਆ ਸੀ। ਅਜ ਦੇਸ਼ ਦੀ ਇਸ ਅਜ਼ਾਦੀ ਅਤੇ ਕਦਰਾਂ ਕੀਮਤਾਂ ਨੂੰ ਬਚਾਉਣ ਦੀ ਜ਼ਰੂਰਤ ਹੈ। ਇਸ ਮੋਕੇ ਤੇ ਗੁਰਮੇਲ ਸਿੰਘ, ਅਮ੍ਰਿਤ ਲਾਲ ਅਤੇ ਹੋਰ ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੇ ਅਖੀਰ ਵਿਚ ਹੁਸ਼ਿਆਰਪੁਰ ਦੇ ਕਸਬਾ ਧਰਮਪੁਰ ਦੇ ਵਾਸੀ ਅਤੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸਾਥੀ ਪੰ ਕਿਸ਼ੋਰੀ ਲਾਲ ਨੂੰ ਵੀ ਯਾਦ ਕੀਤਾ ਗਿਆ। ਸ਼ਹੀਦਾਂ ਦੀ ਸੋਚ ਅਤੇ ਕਰਨੀ ਨੂੰ ਯਾਦ ਕਰਦੇ ਸੁਖਦੇਵ ਥਾਪਰ ਦੇ 115ਵੇਂ ਜਨਮ ਦਿਨ ਦਾ ਸਮਾਗਮ ਸਮਾਪਤ ਹੋ ਗਿਆ।