ਤੇਜ ਰਫਤਾਰ ਤੂਫ਼ਾਨ ਨੇ ਇੱਕ ਕਿਸਾਨ ਦੇ ਪੋਲਟਰੀ ਫਾਰਮ ਦਾ ਕਿਤਾ 35 ਲੱਖ ਰੁਪਏ ਦਾ ਨੁਕਸਾਨ
3000 ਦੇ ਕਰੀਬ ਚੂਚਿਆਂ ਦੀ ਹੋਈ ਮੌਤ
ਬਿਤੀ ਦੇਰ ਰਾਤ ਗੁਰਦਾਸਪੁਰ ਦੇ ਪਿੰਡ ਮੁਕੰਦਪੁਰ ਵਿਚ ਤੇਜ ਰਫਤਾਰ ਨਾਲ ਆਏ ਤੂਫ਼ਾਨ ਨੇ ਜਿੱਥੇ ਰਾਹ ਵਿੱਚ ਲੱਗੇ ਦਰੱਖਤਾਂ ਨੂੰ ਲੋਕਾਂ ਦੀਆਂ ਛੱਤਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਹੈ ਉਥੇ ਹੀ ਕਿਸਾਨ ਰਜਿੰਦਰ ਸਿੰਘ ਜੋਂ ਪੋਲਟਰੀ ਫਾਰਮਿੰਗ ਦਾ ਕੰਮ ਕਰਦਾ ਹੈ ਉਸਦੇ ਦੋ ਪੋਲਟਰੀ ਫਾਰਮ ਦੀਆਂ ਸ਼ੈਡਾ ਉੱਡਣ ਕਾਰਨ ਉਸਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕਿਸਾਨ ਦੇ ਦਸਣ ਅਨੁਸਾਰ ਪੋਲਟਰੀ ਫਾਰਮ ਦੀਆਂ ਸ਼ੈਡਾ ਉਡਣ ਅਤੇ ਮਲਬੇ ਹੇਠ ਦਬਨ ਨਾਲ ਪੋਲਟਰੀ ਫਾਰਮ ਵਿੱਚ ਰੱਖੇ 6500 ਚੂਚਿਆਂ ਵਿੱਚੋਂ 3000 ਦੇ ਕਰੀਬ ਚੂਚਿਆਂ ਦੀ ਮੌਤ ਹੋ ਗਈ ਤੇ ਉਸਦਾ 35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਕਿਸਾਨ ਨੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਮਦੱਦ ਦੀ ਗੁਹਾਰ ਲਗਾਈ ਹੈ
ਜਾਣਕਾਰੀ ਦਿੰਦਿਆਂ ਪੀੜ੍ਹਤ ਕਿਸਾਨ ਰਜਿੰਦਰ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਦਾ 22 ਸਾਲਾ ਲੜਕਾ ਜਸ਼ਨਪ੍ਰੀਤ ਅਤੇ ਇੱਕ ਨੌਕਰ ਸ਼ੈੱਡ ਵਿੱਚ ਕੰਮ ਕਰ ਰਹੇ ਸਨ। ਸ਼ੈੱਡ ਦੀ ਕੰਧ ਦੋਹਾਂ 'ਤੇ ਡਿੱਗ ਗਈ, ਜਿਸ ਨਾਲ ਉਸ ਦੇ ਲੜਕੇ ਦੇ ਸਿਰ 'ਤੇ ਸੱਟ ਲੱਗ ਗਈ ਜਦ ਕਿ ਨੌਕਰ ਦੀ ਬਾਂਹ ਟੁੱਟ ਗਈ। ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਝੱਖੜ ਕਾਰਨ ਉਨ੍ਹਾਂ ਦਾ 35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ । ਇਸ ਦੇ ਨਾਲ ਹੀ ਟੁੱਟੇ ਹੋਏ ਸ਼ੈੱਡਾਂ ਦਾ ਮਲਬਾ ਚੁੱਕਣ 'ਤੇ 50 ਹਜ਼ਾਰ ਰੁਪਏ ਤੋਂ ਵੱਧ ਦਾ ਖਰਚਾ ਆਉਣ ਵਾਲਾ ਹੈ । ਪੀੜਤ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ, ਨਹੀਂ ਤਾਂ ਉਹ ਦਿਹਾੜੀਦਾਰ ਮਜ਼ਦੂਰੀ ਕਰਨ ਲਈ ਮਜਬੂਰ ਹੋਣਗੇ। ਉਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਕੇ ਜਾ ਚੁੱਕੇ ਹਨ ਅਤੇ ਉਨ੍ਹਾਂ ਕਿਹਾ ਹੈ ਕਿ ਇਸ ਦੀ ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਭੇਜੀ ਜਾਵੇਗੀ। ਪੀੜ੍ਹਤ ਕਿਸਾਨ ਰਜਿੰਦਰ ਨੂੰ ਹੁਣ ਆਸ ਹੈ ਕਿ ਉਸਦੀ ਸੁਣਵਾਈ ਜਰੂਰ ਹੋਵੇਗੀ। ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਦੀ ਵਿਸ਼ੇਸ਼ ਰਿਪੋਰਟ।