ਜੱਗੂ ਭਗਵਾਨਪੁਰੀਆ ਬਣ ਬਟਾਲਾ ਵਪਾਰੀ ਨੂੰ ਦਿੱਤੀ ਧਮਕੀ 90 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ ਦੋਸ਼ੀ ਕਾਬੂ
ਦੋਸ਼ੀ ਬਟਾਲਾ ਵਿਖੇ ਮੈਡੀਕਲ ਸਟੋਰ ਦਾ ਹੈ ਮਾਲਿਕ
ਬਟਾਲਾ ਪੁਲਿਸ ਨੇ ਪ੍ਰੈੱਸ ਨੂੰ ਸੰਬੋਧਿਤ ਕਰਦੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਇੱਕ ਵਪਾਰੀ ਪਾਸੋਂ ਇੱਕ ਦੋਸ਼ੀ ਵੱਲੋਂ ਵਟਸ-ਐੱਪ ਕਾਲ ਕਰਕੇ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦੱਸਕੇ 90 ਲੱਖ ਦੀ ਫਿਰੋਤੀ ਮੰਗੀ ਅਤੇ ਫਿਰੋਤੀ ਦੇ ਪੈਸੇ ਨਾ ਦੇਣ ਤੇ ਵਪਾਰੀ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਇਸਦੀ ਸ਼ਿਕਾਇਤ ਮਿਲਣ ਤੇ ਬਟਾਲਾ ਪੁਲਿਸ ਵੱਲੋਂ ਫੌਰੀ ਐਕਸ਼ਨ ਲੈਂਦੇ ਹੋਏ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ
ਗਿਆ ਅਤੇ ਉਪ ਕਪਤਾਨ ਪੁਲਿਸ (ਸਿਟੀ) ਬਟਾਲਾ, ਮੁੱਖ ਅਫਸਰ ਥਾਣਾ ਸਿਵਲ ਲਾਈਨ ਬਟਾਲਾ ਅਤੇ ਇੰਚਾਰਜ ਸੀ.ਆਈ.ਏ ਬਟਾਲਾ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਦੋਸ਼ੀ ਨੂੰ ਟਰੇਸ ਕਰਨ ਲਈ ਉਪਰਾਲੇ ਆਰੰਭ ਕੀਤੇ ਗਏ ਜਿਸਦੀ ਸੁਪਰਵੀਜਨ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ,ਬਟਾਲਾ ਵੱਲੋਂ ਕੀਤੀ ਗਈ।ਮੁਕੱਦਮਾ ਦੀ ਸੰਗੀਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਉੱਪਰ ਸੰਵੇਦਨਸ਼ੀਲਤਾ ਨਾਲ ਕੰਮ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਵਿਰੋਤੀ ਮੰਗਣ ਵਾਲੇ ਦੋਸ਼ੀ ਜਿਸਦਾ ਨਾਮ ਮਲਕੀਅਤ ਸਿੰਘ ਹੈ, ਨੂੰ 8 ਘੰਟਿਆ ਵਿੱਚ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ।ਮਲਕੀਅਤ ਸਿੰਘ ਉਕਤ ਦਾ ਕਾਦੀਆਂ ਰੋਡ ਬਟਾਲਾ ਵਿਖੇ ਸੁੱਖ ਮੈਡੀਕਲ ਸਟੋਰ ਹੈ। ਦੋਸ਼ੀ ਨੇ ਜੁਰਮ ਕਬੂਲ ਕਰਦਿਆ ਦੱਸਿਆ ਕਿ ਉਸਨੇ ਲਾਲਚ ਵੱਸ ਆਕੇ ਜੱਗੂ ਭਗਵਾਨਪੁਰੀਆ ਦਾ ਨਾਮ ਲੈ ਕੇ ਆਪ ਖੁੱਦ ਧਮਕੀ ਦੇ ਕੇ ਫਿਰੋਤੀ ਦੀ ਮੰਗ ਕੀਤੀ ਸੀ।ਮੁਕੱਦਮਾ ਵਿੱਚ ਦੋਸ਼ੀ ਪਾਸੋਂ ਧਮਕੀ ਦੇਣ ਲਈ ਵਰਜਿਆ ਉਕਤ ਮੋਬਾਇਲ ਫੋਨ ਬਾਮਦ ਕਰ ਲਿਆ ਗਿਆ ਹੈ। ਜਿਕਰਯੋਗ ਹੈ ਕਿ ਮਲਕੀਅਤ ਸਿੰਘ ਤੇ ਪਹਿਲਾਂ ਵੀ 02 ਮੁਕੱਦਮੇ ਸਨੈਚਿੰਗ ਅਤੇ ਫਿਰੋਤੀ ਮੰਗਣ ਦੇ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਪਹਿਲਾ ਤੋਂ ਹੀ ਦਰਜ ਹਨ।ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਗਲੀ ਪੁੱਛਗਿੱਛ ਜਾਰੀ ਹੈ