ਬਰਗਰ ਕਿੰਗ ਰਣਜੀਤ ਐਵਨਿਊ ਵਿੱਚ ਲੱਗੀ ਅੱਗ - ਮਾਰਕੀਟ ਦੇ ਲੋਕ ਦਹਿਸ਼ਤ ਵਿੱਚ
ਬਰਗਰ ਕਿੰਗ ਜੋ ਕਿ ਰਣਜੀਤ ਐਵਨਿਊ ਅੰਮ੍ਰਿਤਸਰ ਵਿੱਚ ਸਥਿਤ ਹੈ | ਉੱਥੇ ਅੱਗ ਲੱਗਣ ਦੀ ਖਬਰ ਆਈ ਹੈ ਇਹ ਵੀ ਜ਼ਿਕਰਯੋਗ ਹੈ ਕਿ ਇਹ ਬਰਗਰ ਕਿੰਗ ਦੇ ਉੱਪਰ ਵੀ ਤਿੰਨ ਤੋਂ ਚਾਰ ਆਫ਼ਿਸ ਹਨ

ਅੰਮ੍ਰਿਤਸਰ ( ਕੁਲਵਿੰਦਰ ਪਾਲ ਸਿੰਘ ) ਬਰਗਰ ਕਿੰਗ ਜੋ ਕਿ ਰਣਜੀਤ ਐਵਨਿਊ ਅੰਮ੍ਰਿਤਸਰ ਵਿੱਚ ਸਥਿਤ ਹੈ |
ਉੱਥੇ ਅੱਗ ਲੱਗਣ ਦੀ ਖਬਰ ਆਈ ਹੈ ਇਹ ਵੀ ਜ਼ਿਕਰਯੋਗ ਹੈ ਕਿ ਇਹ ਬਰਗਰ ਕਿੰਗ ਦੇ ਉੱਪਰ ਵੀ ਤਿੰਨ ਤੋਂ ਚਾਰ ਆਫ਼ਿਸ ਹਨ ਇਹ ਪੂਰੀ ਹੀ ਬਿਲਡਿੰਗ ਖਾਲੀ ਕਰਵਾ ਲਈ ਗਈ ਹੈ | ਪਰ ਸਾਰੇ ਹੀ ਮਾਰਕੀਟ ਦੇ ਲੋਕ ਦਹਿਸ਼ਤ ਵਿੱਚ ਹਨ | ਕਿਉਂਕਿ ਇਸ ਏਰੀਏ ਵਿੱਚ ਵੱਡੇ ਵੱਡੇ ਆਫਿਸ ਨੇ ਬਰਗਰ ਕਿੰਗ ਦੇ ਉੱਪਰ ਹੀ ਇੱਕ ਆਈਲੈਟਸ ਸੈਂਟਰ ਵੀ ਹੈ ਜਿੱਥੇ ਕਾਫੀ ਬੱਚੇ ਪੜ੍ਹਦੇ ਹਨ | ਜਲਦੀ ਹੀ ਫਾਇਰ ਬ੍ਰਿਗੇਡ ਦੇ ਆਉਣ ਕਰਕੇ ਅੱਗ ਤੇ ਕਾਬੂ ਪਾ ਲਿਆ ਗਿਆ | ਕੋਈ ਵੀ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਚੱਲਿਆ |