ਰਾਜਪੁਰ ਕੰਢੀ ਦੇ ਛਿੰਝ ਮੇਲੇ ਵਿੱਚ ਛੋਟੀ ਰੁਮਾਲੀ ਤੇ ਬਾਬਾ ਫਰੀਦ ਅਤੇ ਵੱਡੀ ਰੁਮਾਲੀ ਤੇ ਮਿਰਜਾ ਇਰਾਨ ਨੇਂ ਕੀਤਾ ਕਬਜ਼ਾ

ਰਾਜਪੁਰ ਕੰਢੀ ਦੇ ਛਿੰਝ ਮੇਲੇ ਵਿੱਚ ਛੋਟੀ ਰੁਮਾਲੀ ਤੇ ਬਾਬਾ ਫਰੀਦ ਅਤੇ ਵੱਡੀ ਰੁਮਾਲੀ ਤੇ ਮਿਰਜਾ ਇਰਾਨ ਨੇਂ ਕੀਤਾ ਕਬਜ਼ਾ

ਰਾਜਪੁਰ ਕੰਢੀ ਦੇ ਛਿੰਝ ਮੇਲੇ ਵਿੱਚ ਛੋਟੀ ਰੁਮਾਲੀ ਤੇ ਬਾਬਾ ਫਰੀਦ ਅਤੇ ਵੱਡੀ ਰੁਮਾਲੀ ਤੇ ਮਿਰਜਾ ਇਰਾਨ ਨੇਂ ਕੀਤਾ ਕਬਜ਼ਾ
rajpur kandi, baba farid, mirja iran,
mart daar

ਅੱਡਾ  ਸਰਾਂ (ਜਸਵੀਰ ਕਾਜਲ)
ਰਾਜਪੁਰ ਕੰਢੀ ਵਿਖੇ ਸੀ੍ 108, ਮਹੰਤ ਰਾਮ ਗਿਰ ਜੀ ਦੀ ਅਗਵਾਈ ਹੇਠ ਡੇਰਾ ਸੇਵਾ ਕਮੇਟੀ ਬਾਬਾ ਭੋਲਾ ਗਿਰ ਜੀ ਅਤੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸਮਾਗਮ ਛਿੰਝ ਮੇਲਾ ਕਰਵਾਇਆ ਗਿਆ ਇਸ ਮੌਕੇ ਕਰਵਾਏ ਗਏ ਛਿੰਝ ਮੇਲੇ ਦੌਰਾਨ ਅਖਾੜੇ ਵਿੱਚ 150 ਦੇਕਰੀਬ ਚੋਟੀ ਦੇ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੋਹਰ ਵਿਖਾਏ ਅਤੇ ਇਸ ਮੌਕੇ ਵੱਡੀ ਰੁਮਾਲੀ ਦੀ ਕੁਸ਼ਤੀ ਮਿਰਜਾ ਇਰਾਨ ਅਤੇ ਰੋਜੀ ਕਪੂਰਥਲਾ ਪਹਿਲਵਾਨ ਵਿਚਕਾਰ ਹੋਈ ਜਿਸ ਵਿਚ ਮਿਰਜਾ ਜੇਤੂ ਰਿਹਾ ਜਿਸ ਨੂੰ ਇਕ ਲੱਖ 51ਹਜਾਰ ਰੁਪੈ, ਅਤੇ ਗੁਰਜ ਦਿਤਾ ਗਿਆ ਇਸੇ ਤਰ੍ਹਾਂ ਛੋਟੀ ਰੁਮਾਲੀ ਦੀ ਕੁਸ਼ਤੀ ਛੋਟਾ ਗਨੀ ਹੁਸ਼ਿਆਰਪੁਰ ਅਤੇ ਬਾਬਾ ਫਰੀਦ ਦੀਨਾ ਨਗਰ ਵਿਚਕਾਰ ਹੋਈ ਜਿਸ ਵਿਚ ਬਾਬਾ ਫ਼ਰੀਦ ਜੈਤੂ ਰਿਹਾ ਜਿਸਨੂੰ 61ਹਜਾਰ ਰੂਪੈ ਦੇ ਕੇ ਸਨਮਾਨਿਤ ਕੀਤਾ ਗਿਆ ਤੀਜੇ ਸਥਾਨ ਦੀ ਕੁਸ਼ਤੀ ਮੈਨੂੰ ਸਿਰਸਾ ਅਤੇ ਭੋਲਾ ਅਟਾਰੀ ਵਿਚਕਾਰ ਹੋਈ ਜੋ ਕਿ ਬਰਾਬਰੀ ਤੇ ਸਮਾਪਤ ਹੋਈ ਇਸ ਮੌਕੇ ਜੈਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਮਹੰਤ ਰਾਮ ਗਿਰ ਜੀ ਦੀ ਅਗਵਾਈ ਹੇਠ ਆਏ ਸੰਤ ਮਹਾਂਪੁਰਸ਼ ਵਲੋਂ ਕੀਤੀ ਗਈ ਇਸ ਮੌਕੇ ਚਾਹ ਪਕੌੜਿਆਂ, ਠੰਡੇ ਮਿੱਠੇ ਜਲ ਜਲ ਦੀ ਛਬੀਲ ਅਤੇ ਅਤੁੱਟ ਲੰਗਰ ਵੀ ਵਰਤਾਇਆ ਗਿਆ ਇਸ ਛਿੰਝ ਮੇਲੇ ਵਿੱਚ ਸੰਤ ਬਾਬਾ ਜਸਪਾਲ ਸਿੰਘ ਉਡਰੇ ਵਾਲੇ, ਸੰਤ ਬਾਬਾ ਪ੍ਰੇਮ ਦਾਸ ਜੀ ਰਜਪਾਲਮਾ,ਸੰਤ ਬਾਬਾ ਨਾਨਕ ਗਿਰ, ਸੰਤ ਨਰੇਸ਼ ਗਿਰ,ਤੋ ਇਲਾਵਾ ਸੂਬੇ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਡਾਕਟਰ ਰੂਪ ਲਾਲ, ਅਵਤਾਰ ਸਿੰਘ, ਜਸਵਿੰਦਰ ਸਿੰਘ, ਅੰਗਰੇਜ ਸਿੰਘ, ਰਛਪਾਲ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ,ਪਵਨ ਕੁਮਾਰਹੁਸ਼ਿਆਰ ਸਿੰਘ, ਤਰਸੇਮ ਸਿੰਘ, ਗੁਰਮੇਲ ਸਿੰਘ, ਆਦਿ ਭਾਰੀ ਤਦਾਦ ਵਿੱਚ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।