ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਮੰਗੀ 10 ਲੱਖ ਦੀ ਫਿਰੌਤੀ ਪੈਸੇ ਨਾ ਮਿਲਣ 'ਤੇ ਤਿੰਨ ਨਕਾਬਪੋਸ਼ਾਂ ਨੇ ਦੁਕਾਨ 'ਚ ਕੀਤੀ ਗੋਲੀਬਾਰੀ
ਤਿੰਨ ਨਕਾਬਪੋਸ਼ਾਂ ਨੇ ਦੁਕਾਨ 'ਚ ਕੀਤੀ ਗੋਲੀਬਾਰੀ ਇਕ ਵਿਅਕਤੀ ਗੰਭੀਰ ਜ਼ਖਮੀ, ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ
ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਿੱਚ ਰੋਹਬ ਕੁਲੈਕਸ਼ਨ ਨਾਮ ਦੀ ਦੁਕਾਨ ਵਿੱਚ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਦਾਖ਼ਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਦੱਸ ਦਈਏ ਕਿ ਨਕਾਬਪੋਸ਼ ਵਿਅਕਤੀਆਂ ਵੱਲੋਂ ਚਲਾਈਆਂ ਗੋਲੀਆਂ ਨਾਲ ਇੰਦਰ ਸਿੰਘ ਸੰਧੂ ਨਾਂ ਦਾ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਮੌਕੇ 'ਤੇ ਪਹੁੰਚੀ ਚੋਲਾ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਕਿ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਪਰਿਵਾਰ ਕੋਲੋਂ 10 ਲੱਖ ਦੀ ਫਿਰੌਤੀ ਮੰਗੀ ਸੀ ਪਰ ਪਰਿਵਾਰ ਨੇ ਫਿਰੌਤੀ ਦੇਣ ਤੋਂ ਇਨਕਾਰ ਦਿੱਤਾ। ਜਿਸ ਦੀ ਸ਼ਕਾਇਤ ਪੁਲਿਸ ਕੋਲ ਦਰਜ ਹੈ। ਪੈਸੇ ਨਾ ਮਿਲਣ 'ਤੇ ਤਿੰਨ ਨਕਾਬਪੋਸ਼ਾਂ ਨੇ ਦੁਕਾਨ 'ਚ ਕੀਤੀ ਗੋਲੀਬਾਰੀ ਕਰਕੇ ਇਕ ਵਿਅਕਤੀ ਗੰਭੀਰ ਜ਼ਖਮੀ ਕਰ ਦਿੱਤਾ ਜੋ ਹੁਣ ਜੇਰੇ ਇਲਾਜ ਹੈ। ਨਕਾਬਪੋਸ਼ ਹਮਲਾਵਰਾਂ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ।

Gurpreet Sandhu Amritsar ਗੁਰਪ੍ਰੀਤ ਸੰਧੂ ਅੰਮ੍ਰਿਤਸਰ 







