ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਵਲੋਂ ਸਾਲਾਨਾ ਆਯੁਰਵੈਦਿਕ ਸੰਮੇਲਨ ਕਰਵਾਇਆ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਭਾਰੀ ਗਿਣਤੀ 'ਚ ਵੈਦ ਹੋਏ ਸ਼ਾਮਿਲ
ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਵਲੋਂ ਸਾਲਾਨਾ ਆਯੁਰਵੈਦਿਕ ਸੰਮੇਲਨ ਕਰਵਾਇਆ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਭਾਰੀ ਗਿਣਤੀ 'ਚ ਵੈਦ ਹੋਏ ਸ਼ਾਮਿਲ

ਅੱਡਾ ਸਰਾਂ 28 ਨਵੰਬਰ( ਜਸਵੀਰ ਕਾਜਲ)
ਜ਼ਿਲਾ ਵੈਦ ਮੰਡਲ ਰਜਿ ਹੁਸ਼ਿਆਰਪੁਰ ਵਲੋਂ ਭਗਵਾਨ ਸ਼੍ਰੀ ਧਨਵੰਤਰੀ ਜੀ ਦੇ ਜਨਮ ਦਿਨ ਤੇ ਪੰਜਾਬ ਪੱਧਰ ਦਾ ਸਾਲਾਨਾ ਆਯੁਰਵੈਦਿਕ ਸੰਮੇਲਨ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ, ਜ਼ਿਲਾ ਵੈਦ ਮੰਡਲ ਦੇ ਪ੍ਰਧਾਨ ਤਰਸੇਮ ਸਿੰਘ ਸੰਧਰ ਅਤੇ ਸਰਪ੍ਰਸਤ ਜਸਵੀਰ ਸਿੰਘ ਸੋਂਧ ਦੀ ਅਗਵਾਈ 'ਚ ਕਰਵਾਏ ਗਏ ਸੰਮੇਲਨ 'ਚ ਮੇਅਰ ਸੁਰਿੰਦਰ ਸ਼ਿੰਦਾ, ਸੰਦੀਪ ਸੈਣੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ
ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਤਰਸੇਮ ਸਿੰਘ ਸੰਧਰ ਨੇ ਕਿਹਾ ਕਿ ਅੱਜ ਦੇ ਯੁਗ ਵਿਚ ਆਯੁਰਵੇਦ ਹਜ਼ਾਰਾਂ ਸਾਲਾਂ ਤੋਂ ਇਕ ਭਰੋਸੇਮੰਦ ਅਤੇ ਪ੍ਰਮਾਣਿਤ ਇਲਾਜ਼ ਬਣਿਆ ਹੋਇਆ ਹੈਂ ਅਤੇ ਆਯੁਰਵੇਦ ਦਵਾਈਆਂ ਦਾ ਪ੍ਰਯੋਗ 5000 ਸਾਲ ਤੋਂ ਵੀ ਅਧਿਕ ਸਮੇਂ ਤੋਂ ਕੀਤਾ ਜਾ ਰਿਹਾ ਹਨ
ਇਸ ਮੌਕੇ ਮੁੱਖ ਮਹਿਮਾਨ ਮੇਅਰ ਸੁਰਿੰਦਰ ਸ਼ਿੰਦਾ, ਬੱਬੀ, ਸੰਜੇ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ, ਉਥੇ ਸੰਮੇਲਨ 'ਚ ਪੰਜਾਬ ਤੋਂ ਵੱਖ ਵੱਖ ਥਾਵਾਂ ਤੋਂ ਆਏ ਵੈਦਾਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ
ਇਸ ਮੌਕੇ ਸੰਦੀਪ ਸੈਣੀ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਆਯੁਰਵੇਦ ਦੇ ਪ੍ਰਚਾਰ ਅਤੇ ਪਸਾਰ ਲਈ ਅਜਿਹੇ ਸੰਮੇਲਨ ਕਰਵਾਉਣਾ ਸਮੇਂ ਦੀ ਮੁਖ ਲੋੜ ਹੈਂ
ਇਸ ਮੌਕੇ ਵੈਦ ਮੰਡਲ ਦੇ ਸਕਤਰ ਜੈਲ ਸਿੰਘ ਕਾਲੜਾ, ਸਰਬਜੀਤ ਮਾਨੁਕੂ, ਰਵੀ ਕਾਂਤ ਕੋਲੀਆਂ ਚੇਅਰਮੈਨ, ਸੂਰਜ ਪ੍ਰਕਾਸ਼, ਸਤਵੰਤ ਹੀਰ ਕੈਸ਼ੀਅਰ, ਵੈਦ ਅਮਰੀਕ ਸਿੰਘ ਅੰਮ੍ਰਿਤਸਰ, ਸ਼ਿੰਗਾਰਾ ਸਿੰਘ ਭੋਗਪੁਰ, ਅਮਰਜੀਤ ਮਾਹਲਾ, ਜਤਿੰਦਰ ਸਿੰਘ, ਕਿਸ਼ੋਰ ਕੁਮਾਰ, ਮੋਹਿੰਦਰ ਪਾਲ ਜਾਖੂ, ਵੈਦ ਰੂਬਲ, ਵੈਦ ਜਸਪ੍ਰੀਤ ਸਿੰਘ ਅਤੇ ਹੋਰ ਸ਼ਾਮਿਲ ਸਨ।