ਚੰਡੀਗੜ੍ਹ `ਚ ਬਿਜਲੀ ਗੁਲ - ਚੰਡੀਗੜ੍ਹ ਪ੍ਰਸ਼ਾਸਨ ਨੇ ਲਗਾਇਆ ESMA

ਚੰਡੀਗੜ੍ਹ ( Chandigarh )`ਚ ਜਿਵੇਂ ਹੀ ਬਿਜਲੀ ਕਾਮੇ ( power workers ) 72 ਘੰਟਿਆਂ ਦੀ ਹੜਤਾਲ ( Strike ) ਤੇ ਗਏ, ਬਿਜਲੀ ਦਾ ਮਹਾਸੰਕਟ ( crisis ) ਪੈਦਾ ਹੋ ਗਿਆ। ਜਿਸ ਨੂੰ ਦੇਖਦਿਆਂ ਪੰਜਾਬ-ਹਰਿਆਣਾ ਹਾਈ ਕੋਰਟ ( Punjab and Haryana High Court ) ਨੇ ਵੀ ਤੁਰੰਤ ਨੋਟਿਸ ਲੈਂਦਿਆਂ ਚੀਫ਼ ਇੰਜਨੀਅਰ ਨੂੰ ਤਲਬ ਕੀਤਾ। ਤੇ ਹੁਣ ਅਗਲੀ ਕਾਰਵਾਈ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ( Chandigarh administration ) ਨੇ ESMA ਲਗਾ ਦਿਤਾ ਹੈ |

ਚੰਡੀਗੜ੍ਹ `ਚ ਬਿਜਲੀ  ਗੁਲ - ਚੰਡੀਗੜ੍ਹ ਪ੍ਰਸ਼ਾਸਨ ਨੇ ਲਗਾਇਆ ESMA
mart daar

ਚੰਡੀਗੜ੍ਹ ( Chandigarh )`ਚ ਜਿਵੇਂ ਹੀ ਬਿਜਲੀ ਕਾਮੇ ( power workers ) 72 ਘੰਟਿਆਂ ਦੀ ਹੜਤਾਲ ( Strike ) ਤੇ ਗਏ, ਬਿਜਲੀ ਦਾ ਮਹਾਸੰਕਟ ( crisis ) ਪੈਦਾ ਹੋ ਗਿਆ। ਜਿਸ ਨੂੰ ਦੇਖਦਿਆਂ ਪੰਜਾਬ-ਹਰਿਆਣਾ ਹਾਈ ਕੋਰਟ ( Punjab and Haryana High Court ) ਨੇ ਵੀ ਤੁਰੰਤ ਨੋਟਿਸ ਲੈਂਦਿਆਂ ਚੀਫ਼ ਇੰਜਨੀਅਰ ਨੂੰ ਤਲਬ ਕੀਤਾ। ਤੇ ਹੁਣ ਅਗਲੀ ਕਾਰਵਾਈ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ( Chandigarh administration ) ਨੇ ESMA ਲਗਾ ਦਿਤਾ ਹੈ | ਸਾਫ਼ ਮਤਲਬ ਹੈ ਕਿ ਬਿਜਲੀ ਕਾਮੇ ਅਗਲੇ 6 ਮਹੀਨਿਆਂ ਲਈ ਹੜਤਾਲ `ਤੇ ਨਹੀਂ ਜਾ ਸਕਣਗੇ। ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਚੰਡੀਗੜ੍ਹ ਵਿੱਚ ਬਿਜਲੀ ਕਾਮਿਆਂ ਦੀ ਹੜਤਾਲ ਸ਼ੁਰੂ ਹੋ ਗਈ। 72 ਘੰਟੇ ਦੀ ਹੜਤਾਲ ਸ਼ੁਰੂ ਹੁੰਦੇ ਹੀ ਚੰਡੀਗੜ੍ਹ 'ਚ ਹਾਹਾਕਾਰ ਮਚ ਗਿਆ। ਹੜਤਾਲ ਕਾਰਨ ਦੁਪਹਿਰ 12 ਵਜੇ ਦੇ ਕਰੀਬ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਲੱਗ ਗਏ।

ਚੰਡੀਗੜ੍ਹ ਦੇ ਬਿਜਲੀ ਸੰਬੰਧੀ ਹਾਲਾਤ ਨੂੰ ਠੀਕ ਕਰਨ ਲਈ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਦੀ ਮਦਦ ਨਾਲ ਹਾਲਾਤ ਉੱਤੇ ਕਾਬੂ ਪਾਉਣ ਲਈ ਕਿਹਾ ਹੈ,ਜਿਸ ਉੱਤੇ ਸੀਨੀਅਰ ਸਟੈਂਡਿੰਗ ਕੌਂਸਲ ਨੇ ਬੈਂਚ ਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਲੋਂ ਬਿਜਲੀ ਅਧਿਕਾਰੀਆਂ ਨੂੰ ਡੈਪੂਟੇਸ਼ਨ ਤੇ ਭੇਜਣ ਤੋਂ ਅਸਮਰਥਤਾ ਜਤਾਈ ਹੈ । ਹਾਈਕੋਰਟ ਨੇ ਯੂਟੀ ਦੇ ਚੀਫ ਇੰਜੀਨੀਅਰ ਸੀ.ਬੀ. ਓਝਾ ਨੂੰ 23 ਫਰਵਰੀ ਨੂੰ ਕੋਰਟ ਵਿਚ ਪੇਸ਼ ਹੋਣ ਨੂੰ ਕਿਹਾ ਹੈ । ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਇਸ ਸਮੱਸਿਆ ਤੋਂ ਨਿੱਬੜਨ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦੇ ਬਾਰੇ ਜਾਣਕਾਰੀ ਦੇਣ ।