ਸ: ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤੇ ਸੁਸਾਇਟੀ ਵੱਲੋਂ ਭੂੰਗਾ ਵਿਖੇ ਸਮਾਗਮ।
ਸ: ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤੇ ਸੁਸਾਇਟੀ ਵੱਲੋਂ ਭੂੰਗਾ ਵਿਖੇ ਸਮਾਗਮ।
ਭੂੰਗਾ 16 ਨਵੰਬਰ ( ਸ: ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਨ ਤੇ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਵੱਲੋਂ ਪਿੰਡ ਭੂੰਗਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਭਾਸ਼ਣ ਕਵਿਤਾ ਆਦਿ ਰਾਹੀਂ ਸ: ਕਰਤਾਰ ਸਿੰਘ ਸਰਾਭਾ ਜੀ ਦੇ ਜੋਸ਼ੀਲੇ ਜੀਵਨ, ਫਲਸਫੇ ਅਤੇ ਕੁਰਬਾਨੀ ਭਰੇ ਜਜਬੇ ਸਬੰਧੀ ਜਾਣਕਾਰੀ ਦਿੱਤੀ ਗਈ।ਸ: ਕਰਤਾਰ ਸਿੰਘ ਸਰਾਭਾ ਜੀ ਨੇ 24 ਮਈ 1896 ਨੂੰ ਪਿਤਾ ਮੰਗਲ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਘਰ ਜਨਮ ਲਿਆ। ਜਿਨ੍ਹਾਂ ਨੂੰ ਤੂਫਾਨਾਂ ਦਾ ਸ਼ਾਹ ਅਸਵਾਰ ਵੀ ਕਿਹਾ ਜਾਂਦਾ ਹੈ ਜੋ ਕਿ ਗਦਰ ਲਹਿਰ ਦੇ ਮਹਾ ਨਾਇਕ ਵਲੋਂ ਜਾਣੇ ਜਾਂਦੇ ਹਨ ਇਨ੍ਹਾਂ ਨੂੰ 16 ਨਵੰਬਰ 1915 ਨੂੰ ਲਾਹੌਰ ਵਿਖੇ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਮੌਕੇ ਬੁਲਾਰਿਆ ਨੇ ਨੌਜਵਾਨਾ ਨੂੰ ਸ: ਕਰਤਾਰ ਸਿੰਘ ਸਰਾਭਾ ਦੀ ਸੋਚ ਤੇ ਪਹਿਰਾ ਦੇਣ ਦੀ ਅਪੀਲ ਕੀਤੀ ਤਾਂ ਜੋ ਸਾਡੇ ਸ਼ਹੀਦਾ ਦੀਆਂ ਅਣਗਿਣਤ ਕੁਰਬਾਨੀਆਂ ਸਦਕਾ ਮਿਲੀ ਅਜਾਦੀ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਸੰਬੋਧਨ ਕਰਦਿਆ ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਨੇ ਕਿਹਾ ਕਿ ਸੇਵਾਂ ਦੇਸ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸ਼ੀਬਤਾਂ ਝੋਲੀਆ ਨੇ ਦੀਆ ਲਾਇਨਾ ਗੁਣ ਗੁਣਾਉਣ ਵਾਲੇ ਛੋਟੀ ਉਮਰ ਦੇ ਹਥਿਆਰ ਬੰਦ ਬਗਾਵਤ ਦੇ ਹਰ ਸ: ਕਰਤਾਰ ਸਿੰਘ ਸਰਾਭਾ ਜੀ ਸਾਡੇ ਮਾਰਗ ਦਰਸ਼ਕ ਹਨ ਅਜੋਕੇ ਸਮੇਂ ਅੰਦਰ ਇਨਕਲਾਬ ਲਈ ਨੌਜਵਾਨਾ ਨੂੰ ਸ਼ਹੀਦਾ ਦੇ ਮਾਰਗ ਤੇ ਚੱਲਣ ਦੀ ਲੋੜ ਹੈ ਕਿਉਂਕਿ ਜੋ ਕੌਮਾਂ ਆਪਣੇ ਸ਼ਹੀਦਾ ਨੂੰ ਭੁੱਲ ਜਾਦੀਆ ਹਨ, ਉਹ ਜਿਆਦਾ ਦੇਰ ਜਿਊਦੀਆ ਨਹੀਂ ਰਹਿੰਦੀਆ। ਇਸ ਮੌਕੇ ਰਾਜ ਕੁਮਾਰੀ ਪ੍ਰਧਾਨ ਵਿਲੇਜ ਡਿਵੈਲਪਮੈਂਟ ਸੁਸਾਇਟੀ ਪਿੰਡ ਸਹਿਜੇਵਾਲ ਨੇ ਸ਼ਹੀਦਾ ਦੀ ਸੋਚ ਮੁਤਾਬਕ ਬਰਾਬਰਤਾ ਵਾਲੇ ਸਮਾਜ ਲਈ ਨੌਜਵਾਨ ਵਰਗ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਡਾ: ਲਖਵੀਰ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਸਮਾਜ ਅੰਦਰ ਵੱਧ ਰਹੇ ਨਸ਼ੇ ਅਤੇ ਸਮਾਜਿਕ ਬੁਰਾਈਆ ਖਤਮ ਕਰਨ ਲਈ ਸ:ਕਰਤਾਰ ਸਿੰਘ ਸਰਾਭਾ ਦੀ ਸੋਚ ਨੂੰ ਅਪਣਾਉਣ ਚਾਹੀਦਾ ਹੈ। ਇਸ ਮੌਕੇ ਸੁਮਨਾ ਦੇਵੀ ਸੀ.ਈ.ਓ ਹਿਮਾਲਿਆ ਐਫ. ਪੀ. ਓ. ਮਨੀਸ਼ਾਂ ਸੀ.ਈ.ਓ. ਸ਼ਿਵਾਲਿਕ ਐਫ.ਪੀ.ਓ. ਆਦਿ ਨੇ ਸੰਬੋਧਨ ਕਰਦਿਆਂ ਸ: ਕਰਤਾਰ ਸਿੰਘ ਸਰਾਭਾ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਅਪੀਲ ਕੀਤੀ।ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਰਤ ਭੂਸ਼ਣ, ਜਸਵੀਰ ਕੌਰ ਆਦਿ ਹਾਜ਼ਰ ਸਨ।