ਪਿੰਡ ਬਾਹਗਾ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ
ਪਿੰਡ ਬਾਹਗਾ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ
ਅੱਡਾ ਸਰਾਂ 29 ਅਕਤੂਬਰ (ਜਸਵੀਰ ਸਿੰਘ ਕਾਜਲ) ਗੁਰਦੁਆਰਾ ਸਿੰਘ ਸਭਾ ਬਾਹਗਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼
ਦਿਹਾੜਾ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਬਾਬਾ ਅਜਮੇਰ ਸਿੰਘ ਬਾਹਗਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਪੰਥਕ ਢਾਡੀ ਜਥਾ ਭਾਈ ਗਰਜਾ ਸਿੰਘ ਭਿੰਡਰ ਦੇ ਸਾਥੀਆਂ ਵੱਲੋ ਕਵੀਸ਼ਰੀ ਵਾਰਾਂ ਅਤੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਚਾਹ ਮਿਠਿਆਈਆਂ ਦੇ ਲੰਗਰ ਵੀ ਲਗਾਏ ਗਏ। ਅਖੀਰ ਵਿਚ ਕਵੀਸ਼ਰੀ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਬਾਬਾ ਅਜਮੇਰ ਸਿੰਘ ਬਾਹਗਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਦਿਨ ਮਨਾਉਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੀ ਪੀੜੀ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ। ਉਪਰੰਤ ਗੁਰੂ ਕਾ ਅਤੁਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਜਥੇਦਾਰ ਬਾਬਾ ਅਜਮੇਰ ਸਿੰਘ ਬਾਹਗਾ,ਕੈਸ਼ੀਅਰ ਸਮਿੱਤਰ ਸਿੰਘ ਬਾਹਗਾ,ਸੁਖਮਨੀ ਸਾਹਿਬ ਸੁਸਾਇਟੀ ਬਾਹਗਾ, ਨੌਜਵਾਨ ਸਭਾ ਬਾਹਗਾ ਅਤੇ ਹੋਰ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ।