ਨਾਮ ਸਿਮਰਨ ਦੇ ਅਭਿਆਸ ਲਈ ਰੋਜ਼ਾਨਾ ਰਾਤਰੀ ਦੇ ਦੀਵਾਨਾਂ ਵਿਚ ਹੋ ਰਿਹਾ ਵਾਹਿਗੁਰੂ ਦਾ ਸਿਮਰਨ
ਸੰਤ ਬਾਬਾ ਮੱਖਣ ਸਿੰਘ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਨੂੰ ਸੰਭਾਲਣ ਅਤੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਦਾ ਇਸ ਇਲਾਕੇ ਵਿਚ ਵਿਸ਼ੇਸ਼ ਯੋਗਦਾਨ - ਭਾਈ ਮਲਕੀਤ ਸਿੰਘ ਖਾਨਪੁਰ ਥਿਆੜਾ
ਅੱਡਾ ਸਰਾਂ (ਜਸਵੀਰ ਕਾਜਲ )
ਸੰਤ ਬਾਬਾ ਮੱਖਣ ਸਿੰਘ ਜੀ ਦੀ ਦੇਖ ਰੇਖ ਹੇਠ ਕੁੱਲੀ ਬਾਬਾ ਖੁਸ਼ਦਿਲ ਜੀ ਦੀ 27 ਵੀਂ ਸਾਲਾਨਾ ਬਰਸੀ ਸਮਾਗਮ ਵਿਚ ਭਾਈ ਮਲਕੀਤ ਸਿੰਘ ਖਾਨਪੁਰ ਥਿਆੜੇ ਵਾਲਿਆਂ ਨੇ ਰਾਤਰੀ ਦੇ ਦੀਵਾਨ ਵਿੱਚ ਹਾਜ਼ਰੀ ਭਰੀ! ਉਨਾਂ ਨੇ ਕੀਰਤਨ ਕਰਦਿਆਂ ਹੋਇਆ ਸੰਗਤਾਂ ਨੂੰ ਕਿਹਾ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਪੜ੍ਹਾਈ ਦੇ ਨਾਲ ਨਾਲ ਨਾਮ ਸਿਮਰਨ ਵਿੱਚ ਦਿਲਚਸਪੀ ਵਧਾਉਣ ਨਾਲ ਅਤੇ ਗੁਰਬਾਣੀ ਪਾਠ ਕਰਨ ਚੁ ਪ੍ਰੇਰਨਾ ਨਾਲ, ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਵ ਸਕਦੇ ਹਨ । ਸੰਤ ਬਾਬਾ ਸੁਲੱਖਣ ਸਿੰਘ ਜੀ ਤਸਕਾਲੀ ਅਤੇ ਭਾਈ ਬਲਕਾਰ ਸਿੰਘ ਪਿੰਡ ਬਸੀ ਮਰੂਫ ਕਥਾਵਾਚਕ ਰੋਜਾਨਾ ਆਈਆਂ ਹੋਈਆਂ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕਰਦੇ ਹਨ ।
ਸੇਵਾਦਾਰਾਂ ਨੇ ਦੱਸਿਆ ਕਿ ਢਾਡੀ ਭਾਈ ਦਾਤਾਰ ਸਿੰਘ ਜੀ ਕੰਧਾਲਾ ਜੱਟਾਂ ਅੱਜ ਰਾਤਰੀ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨਗੇ । ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀਵਾਰ ਪਾਠਾਂ ਦੇ ਭੋਗ ਤੋਂ ਉਪਰੰਤ 23 ਅਕਤੂਬਰ ਦਿਨ ਸੋਮਵਾਰ ਨੂੰ ਨਗਰ ਕੀਰਤਨ ਸਜਾਏ ਜਾਣਗੇ ਜੋ ਪਿੰਡ ਦਰੀਆ ਤੋਂ ਸ਼ੁਰੂ ਹੋ ਕੇ ਪਿੰਡ ਕੰਧਾਲਾ ਜੱਟਾਂ ,ਬਾਬਕ, ਘੋੜੇਵਾਹਾ ,ਪਰਕਰਮਾ ਕਰਦੇ ਹੋਏ ਪਿੰਡ ਦਰੀਆ ਪਹੁੰਚ ਕੇ ਸਮਾਪਤੀ ਹੋਵੇਗੀ । 24 ਅਕਤੂਬਰ ਦਿਨ ਮੰਗਲਵਾਰ ਨੂੰ ਮਹਾਨ ਕੀਰਤਨ ਦਰਬਾਰ ਵੀ ਕਰਵਾਇਆ ਜਾਵੇਗਾ ਜਿਸ ਵਿਚ ਪੰਥ ਦੇ ਮਹਾਨ ਕੀਰਤਨੀ ਜਥੇ ਅਤੇ ਢਾਡੀ ਜਥੇ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ।