ਗੁਮ ਹੌਈ ਲੜਕੀ ਮਾਪਿਆਂ ਹਵਾਲੇ ਕੀਤੀ - ਅੱਡਾ ਸਰਾਂ ਪੁਲਿਸ ਮੁਸਤੈਦੀ
ਹੇਸ ਪਰਵਾਸੀ ਮਜ਼ਦੂਰ ਜੋ ਕਿ ਪਿੰਡ ਕੰਧਾਲਾ ਜੱਟਾ ਵਿੱਖੇ ਰਹਿ ਰਿਹਾ ਸੀ। ਉਸ ਦੀ ਬੇਟੀ ਕੀਰਤੀ ਗੁਮ ਹੋ ਗਈ |

ਮਹੇਸ ਪਰਵਾਸੀ ਮਜ਼ਦੂਰ ਜੋ ਕਿ ਪਿੰਡ ਕੰਧਾਲਾ ਜੱਟਾ ਵਿੱਖੇ ਰਹਿ ਰਿਹਾ ਸੀ। ਉਸ ਦੀ ਬੇਟੀ ਕੀਰਤੀ ਗੁਮ ਹੋ ਗਈ | ਜਦ ਉਸ ਦਾ ਕਿਧਰੇ ਵੀ ਪਤਾ ਨਾ ਲੱਗਾ ਤਾਂ ਉਸ ਦੇ ਪਿਤਾ ਮਹੇਸ਼ ਨੇ ਅੱਡਾ ਸਰਾਂ ਚੋਕੀ ਵਿਖੇ ਇਤਲਾਹ ਦਿੱਤੀ । ਅੱਡਾ ਸਰਾਂ ਪੁਲਿਸ ਚੌਕੀ ਇਨਚਾਰਜ ਜਸਵੀਰ ਸਿੰਘ ਨੇ ਪੁਲਿਸ ਪਾਰਟੀ ਨਾਲ ਬੜੀ ਮੁਸ਼ਕਤ ਨਾਲ ਮਿਹਨਤ ਕਰਕੇ ਅੱਜ 24 ਘੰਟਿਆਂ ਬਾਅਦ ਲੜਕੀ ਜੌੜਾ ਪਿੰਡ ਤੋਂ ਲੱਭ ਲਈ | ਜਿਸ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਲੜਕੀ ਨੂੰ ਭਾਲਣ ਵਾਲੀ ਟੀਮ ਚ ਏ ਐੱਸ ਆਈ ਇਨਚਾਰਜ ਜਸਵੀਰ ਸਿੰਘ, ਏ ਐੱਸ ਆਈ ਹਰਜਿੰਦਰ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ, ਪਰਗਟ ਸਿੰਘ ਆਦਿ ਸ਼ਾਮਿਲ ਸਨ।