ਅਮਨ ਸ਼ਾਂਤੀ ਤੇ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ਤੇ ਬਹਾਲ ਰੱਖਿਆ ਜਾਵੇਗਾ। ਚੌਕੀ ਇੰਚਾਰਜ

ਅਮਨ ਸ਼ਾਂਤੀ ਤੇ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ਤੇ ਬਹਾਲ ਰੱਖਿਆ ਜਾਵੇਗਾ। ਚੌਕੀ ਇੰਚਾਰਜ

ਅਮਨ ਸ਼ਾਂਤੀ ਤੇ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ਤੇ ਬਹਾਲ ਰੱਖਿਆ ਜਾਵੇਗਾ। ਚੌਕੀ ਇੰਚਾਰਜ
mart daar

ਅਮਨ ਸ਼ਾਂਤੀ ਤੇ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ਤੇ ਬਹਾਲ ਰੱਖਿਆ ਜਾਵੇਗਾ। ਚੌਕੀ ਇੰਚਾਰਜ ਅੱਡਾ ਸਰਾਂ (ਜਸਬੀਰ ਕਾਜਲ) ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲੀਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਟਾਂਡਾ ਦੇ ਡੀ ਐੱੱਸ ਪੀ ਰਾਜ ਕੁਮਾਰ ਅਤੇ ਥਾਣਾ ਮੁਖੀ ਜਬਰਜੀਤ ਸਿੰਘ ਦੇ  ਹੁਕਮਾਂ ਤਹਿਤ ਇਲਾਕੇ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ਤੇ ਬਹਾਲ ਰੱਖਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਅੱਡਾ ਸਰਾਂ ਦੇ ਚੌਕੀ ਇੰਚਾਰਜ ਏ ਐੱਸ ਆਈ ਰਾਜੇਸ਼ ਕੁਮਾਰ ਨੇ ਚਾਰਜ ਸੰਭਾਲਣ ਉਪਰੰਤ ਸਥਾਨਕ ਪੱਤਰਕਾਰਾਂ ਨਾਲ ਕੀਤਾ ਉਨ੍ਹਾਂ ਕਿਹਾ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਕੀਮਤ ਤੇ  ਬਖ਼ਸ਼ਿਆ ਨਹੀਂ ਜਾਵੇਗਾ। ਅਤੇ ਸ਼ਰਾਰਤੀ ਅਨਸਰਾਂ ਅਤੇ   ਮਨਚਲਿਆਂ ਭੂੰਡ ਆਸ਼ਕਾਂ ਨੂੰ ਵੀ ਨੱਥ ਪਾਈ ਜਾਵੇਗੀ। ਉਨ੍ਹਾਂ ਕਿਹਾ ਅੱਡਾ ਸਰਾਂ, ਬੈਂਚਾਂ, ਚੌਟਾਲਾ, ਕੰਧਾਲਾ ਜੱਟਾ, ਦਰੀਆ,  ਘੋੜਾਵਾਹਾ ਆਦਿ ਇਲਾਕੇ ਵਿੱਚ ਪੁਲੀਸ ਗਸ਼ਤ ਤੇਜ਼ ਕਰ ਦਿੱਤੀ ਹੈ ਉਨ੍ਹਾਂ ਕਿਹਾ ਜੇ ਕੋਈ ਸ਼ਰਾਰਤੀ ਮੋਟਰਸਾਈਕਲਾਂ ਤੇ ਪਟਾਕੇ ਚਲਾਉਂਦਾ ਫੜਿਆ ਗਿਆ।  ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਹਰੇਕ ਵਿਅਕਤੀ ਆਪਣੇ ਮੋਟਰਸਾਈਕਲ ਗੱਡੀਆਂ ਵਾਹਨਾਂ ਦੇ ਪੂਰੇ ਕਾਗਜ਼  ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ  ਇਲਾਕੇ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਅਤੇ ਕਰਾਈਮ ਨੂੰ ਰੋਕਣ ਲਈ ਪੁਲੀਸ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ  ਹਰੇਕ ਵਿਅਕਤੀ ਬਿਨਾਂ ਝਿਜਕ ਆਪਣੀ ਸੱਚਾਈ ਦੱਸ ਕੇ ਪੂਰਾ ਇਨਸਾਫ਼ ਲੈ ਸਕਦਾ ਹੈ ਅਤੇ ਚੌਕੀ ਵਿਚ ਇਲਾਕੇ ਦੇ ਸਰਪੰਚ, ਪੰਚ ,ਮੁੱਖ ਸਮਾਜ ਸੇਵੀ ਬੁੱਧੀਜੀਵੀ ਵਿਅਕਤੀਆਂ ਦਾ  ਪੂਰਾ ਸਤਿਕਾਰ ਹੋਵੇਗਾ ।ਇਸ ਮੌਕੇ ਏ ਐੱਸ ਆਈ ਕੁਲਦੀਪ ਸਿੰਘ, ਏ ਐੱਸ ਆਈ ਗੁਰਮੀਤ ਸਿੰਘ, ਏ ਐੱਸ ਆਈ ਜਗਜੀਤ ਸਿੰਘ, ਏ ਐੱਸ ਆਈ ਹਰਜਿੰਦਰ ਸਿੰਘ, ਪਰਗਟ ਸਿੰਘ  ਆਦਿ ਹਾਜ਼ਰ ਸਨ ਜਸਬੀਰ ਕਾਜਲ