ਚੋਰਾਂ ਦੇ ਹੌਂਸਲੇ ਬੁਲੰਦ ਕੋਠੀ ਦੇ ਅੰਦਰ ਵੜ ਕੇ ਲੈ ਗਏ ਬੁਲਟ ਮੋਟਰਸਾਈਕਲ
ਗੁਰਦਾਸਪੁਰ ਦੇ ਲਾਗਲੇ ਪਿੰਡ ਕਾਦੀਆਂ ਚੋਰ ਦਿਨ ਦਿਹਾੜੇ ਹੀ ਇਹ ਵਾਰਦਾਤ ਕਰਨ ਚ ਕਾਮਯਾਬ ਹੋ ਗਏ | ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ |
ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਘਰਾਂ ਦੇ ਅੰਦਰੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਕਰ ਕੇ ਲੈ ਕੇ ਜਾ ਰਹੇ ਹਨ | ਗੁਰਦਾਸਪੁਰ ਦੇ ਲਾਗਲੇ ਪਿੰਡ ਕਾਦੀਆਂ ਚੋਰ ਦਿਨ ਦਿਹਾੜੇ ਹੀ ਇਹ ਵਾਰਦਾਤ ਕਰਨ ਚ ਕਾਮਯਾਬ ਹੋ ਗਏ | ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ | ਸੀਸੀਟੀਵੀ ਵਿਚ ਸਾਫ ਦਿਖਾਈ ਦੇ ਰਹੇ ਕਿ ਤਿੰਨ ਨੌਜਵਾਨ ਜੋ ਕਿ ਆਪਣੇ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਬੜੇ ਹੀ ਆਰਾਮ ਨਾਲ ਇੱਕ ਘਰ ਦਾ ਗੇਟ ਖੋਲ੍ਹ ਕੇ ਅੰਦਰ ਜਾ ਕੇ ਉਨ੍ਹਾਂ ਦਾ ਬੁਲਟ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਹਨ | ਚੋਰੀ ਦੀ ਰਿਪੋਰਟ ਥਾਣਾ ਕਾਦੀਆਂ ਵਿਚ ਦੇ ਦਿੱਤੀ ਗਈ ਹੈ | ਆਓ ਦੇਖਦੇ ਹਾਂ ਇਹ ਰਿਪੋਰਟ |