ਜਲਦ ਹੀ ਸਾਰੇ ਕਾਂਗਰਸੀ ਅਕਾਲੀ ਦਲ ’ਚ ਰਲ ਜਾਣਗੇ: ਮਜੀਠੀਆ

ਜਲਦ ਹੀ ਸਾਰੇ ਕਾਂਗਰਸੀ ਅਕਾਲੀ ਦਲ ’ਚ ਰਲ ਜਾਣਗੇ: ਮਜੀਠੀਆ - ਕਾਂਗਰਸੀ ਆਗੂਆਂ ਸਣੇ 200 ਤੋਂ ਜ਼ਿਆਦਾ ਕਾਂਗਰਸੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ

ਜਲਦ ਹੀ ਸਾਰੇ ਕਾਂਗਰਸੀ ਅਕਾਲੀ ਦਲ ’ਚ ਰਲ ਜਾਣਗੇ: ਮਜੀਠੀਆ
mart daar

ਜਲਦ ਹੀ ਸਾਰੇ ਕਾਂਗਰਸੀ ਅਕਾਲੀ ਦਲ ’ਚ ਰਲ ਜਾਣਗੇ: ਮਜੀਠੀਆ -

ਪਿਛਲੇ ਦਿਨੀਂ ਹਲਕਾ ਅੰਮ੍ਰਿਤਸਰ ਪੂਰਬੀ ਦੇ ਪ੍ਰਮੁੱਖ ਕਾਂਗਰਸੀ ਆਗੂਆਂ ਸਣੇ 200 ਤੋਂ ਜ਼ਿਆਦਾ ਕਾਂਗਰਸੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ । ਸਾਬਕਾ ਮੰਤਰੀ ਤੇ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਜਿਕਰ ਯੋਗ ਹੈ ਕੇ ਬਿਕਰਮ ਸਿੰਘ ਮਜੀਠੀਆ ਨੇ ਆਪਣਾ ਇਲਾਕਾ ਛੱਡ ਕੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਦਾ ਫੈਸਲਾ ਨੇ ਕੀਤਾ ਸੀ, ਅਤੇ ਸਿੱਧੂ ਖਿਲਾਫ ਮੋਰਚਾ ਖੋਲ ਦਿੱਤਾ ਸੀ |

ਇਸ ਦੌਰਾਨ ਪ੍ਰਤੀ ਨਗਰ ਵਿਚ ਸ੍ਰੀ ਮਜੀਠੀਆ ਨੇ ਕਿਹਾ ਕਿ ਜਾਪਦਾ ਹੈ ਕਿ ਅਕਾਲੀ ਦਲ ਨੂੰ ਮਿਲ ਰਹੇ ਭਰਵੇਂ ਸਹਿਯੋਗ ਨਾਲ 20 ਫਰਵਰੀ ਤੱਕ ਕਾਂਗਰਸ ਨੂੰ ਵੋਟਾਂ ਪਾਉਣ ਵਾਲਾ ਸਿੱਧੂ ਜੋੜਾ ਇਕੱਲਾ ਹੀ ਰਹਿ ਜਾਵੇਗਾ। ਓਹਨਾਂ ਪ੍ਰੀਤ ਨਗਰ ਦੇ ਵਸਨੀਕਾਂ ਦੀਆਂ ਸ਼ਕਾਇਤਾਂ ਵੀ ਸੁਣੀਆਂ ਅਤੇ ਪੂਰਾ ਕਰਨ ਦਾ ਭਰੋਸਾ ਵੀ ਦਿਤਾ |