ਧਾਰੀਵਾਲ ਦੀ UBDC ਨਹਿਰ 'ਚੋਂ ਮਿਲੇ ਦੋ ਜਿੰਦਾ ਹੱਥਗੋਲੇ
ਧਾਰੀਵਾਲ ਦੀ UBDC ਨਹਿਰ 'ਚੋਂ ਮਿਲੇ ਦੋ ਜਿੰਦਾ ਹੱਥਗੋਲੇ
ਧਾਰੀਵਾਲ ਦੀ UBDC ਨਹਿਰ 'ਚੋਂ ਮਿਲੇ ਦੋ ਜਿੰਦਾ ਹੱਥਗੋਲੇ ਮਿਲੇ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਨਹਿਰ ਦੇ ਪਾਣੀ ਵਿੱਚ ਹੋਣ ਕਾਰਨ ਹੈਂਡ ਗਰਨੇਡ ਨੂੰ ਬੁਰੀ ਤਰ੍ਹਾਂ ਜੰਗਾਲ ਲੱਗ ਗਿਆ ਸੀ ਪਰ ਜੰਗ ਲੱਗਣ ਦੇ ਬਾਵਜੂਦ ਇਹ ਹੈਂਡ ਗਰਨੇਡ ਖਤਰਨਾਕ ਸਨ ਜਿਵੇਂ ਕੇ ਨਵੇਂ ਹੁੰਦੇ ਹਨ ਤੇ ਇੱਕ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੇ ਸਨ। ਇਹ ਵੀ ਪਤਾ ਲੱਗਾ ਹੈ ਕਿ ਇਹ ਦੋਨੋ ਬੰਬ ਇੱਕ ਬੈਗ ਵਿੱਚ ਰੱਖੇ ਹੋਏ ਸਨ। ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਇਹਨਾਂ ਦੇ ਆਲੇ ਦੁਆਲੇ ਮੀਟੀ ਦੀਆਂ ਬੋਰੀਆਂ ਦੀ ਆੜ ਬਣ ਦਿੱਤੀ ਤੇ ਪੁਲੀਸ ਨੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ, ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਆਈ ਟੀਮ ਨੇ ਦੋਵੇਂ ਹੈਂਡ ਗ੍ਰੇਨੇਡਾਂ ਨੂੰ ਨਕਾਰਾ ਕਰ ਦਿੱਤਾ।