ਡੇਰਾ ਬਾਬਾ ਨਾਨਕ ਦੇ ਵਾਰ ਮੈਮੋਰੀਅਲ ਵਿਖ਼ੇ 1971 ਭਾਰਤ-ਪਾਕਿ ਯੁੱਧ ਦੇ ਸ਼ਹੀਦਾ ਨੂੰ 68 ਗੋਰਖਾ ਰਾਈਫਲ ਭਾਰਤੀ ਫੌਜ ਨੇ ਫੁਲ ਮਾਲਾ ਭੇਂਟ ਕਰ ਦਿਤੀ ਸ਼ਰਧਾਂਜਲੀ

ਸਾਲ 1971 ਵਿੱਚ ਹੋਈ ਭਾਰਤ-ਪਾਕਿ ਜੰਗ ਦੌਰਾਨ ਬੈਟਲ ਆਫ ਡੇਰਾ ਬਾਬਾ ਨਾਨਕ ਦੇ ਨਾਇਕਾਂ ਨੂੰ ਅੱਜ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਸਰਧਾਂਜਲੀ ਦਿੰਦਿਆਂ ਡੇਰਾ ਬਾਬਾ ਨਾਨਕ ਚ ਗਰੋਖਾ ਰਾਈਫਲ ਰੈਜੀਮੈਂਟ ਵਲੋਂ ਸ਼ਹੀਦੀ ਸਮਾਰਕ ਵਿਖੇ ਗਾਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਭਾਰਤੀ ਫੌਜ ਦੇ ਆਲਾ ਅਧਿਕਾਰੀ, ਜਵਾਨ ਤੇ ਸੇਵਾ ਮੁਕਤ ਸੈਨਾ ਦੇ ਫੋਜੀ ਵਿਸ਼ੇਸ਼ ਤੌਰ ‘ਤੇ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਪਹੁੰਚੇ। 
ਭਾਰਤੀ ਫੋਜ ਦੁਆਰਾ ਪਾਕਿਸਤਾਨ ਨੂੰ ਧੂਲ ਚਟਾਉਂਣ  ਅਤੇ ਉਸ ਜੰਗ ਚ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਸਮਾਗਮ ਮਨਾਉਣ ਦਾ ਇਹ ਦਿਨ ਭਾਰਤੀ ਫੋਜ ਹਰ ਸਾਲ  DBN ਡੇ ਦੇ ਨਾਮ ਤੇ ਮਨਾਉਂਦੇ ਹੋਏ 1971 ਭਾਰਤ-ਪਾਕਿ ਯੁੱਧ ਦੇ ਸ਼ਹੀਦਾ ਨੂੰ ਸ਼ਧਾਂਜਲੀ ਭੇਂਟ ਕਰਦੇ ਹਨ।  86 ਇੰਫੈਂਟਰੀ ਬ੍ਰਿਗੇਡ ਕਮਾਂਡਰ ਬ੍ਰਿਗੇਡਯਰ ਪ੍ਰਣਾਏ ਦੰਗਵਾਲ ਜੋ ਮੁਖ ਤੌਰ ਤੇ ਇਸ ਸਮਾਰੋਹ ਚ ਪਹੁਚੇ ਨੇ ਦੱਸਿਆ ਕਿ 1971 ਦੀ ਜੰਗ ਚ ਭਾਰਤੀ ਫੌਜ ਦੀ ਗੋਰਖਾ ਰਾਈਫਲ ਰੈਜੀਮੈਂਟ ਨੇ ਬਹੁਤ ਬਹਾਦਰੀ ਨਾਲ ਦੁਸ਼ਮਣ ਨੂੰ ਮੂੰਹ ਤੋੜਵਾਂ ਜੁਆਬ ਦਿੱਤਾ ਸੀ ਅਤੇ ਬਹਾਦਰ ਸਾਥੀਆਂ ਜਿਨਾਂ ਨੇ ਇਸ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ ਉਨਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਹਨ | ਉਹਨਾਂ ਦੱਸਿਆ ਕਿ ਫੌਜ ਦੇ ਹੋਰਨਾਂ ਅਧਕਾਰੀਆਂ ਅਤੇ ਜਵਾਨਾਂ ਵਲੋਂ ਗਾਡ ਆਫ ਆਨਰ ਦੇਣ ਤੋਂ ਇਲਾਵਾ ਸ਼ਹੀਦੀ ਸਮਾਰਕ ’ਤੇ ਰੀਥ ਚੜਾਈ ਗਈ।ਉਥੇ ਹੀ ਫੌਜੀ ਅਧਕਾਰੀ ਦਾ ਕਹਿਣਾ ਸੀ ਕਿ ਪਾਕਿਸਤਾਨ ਵਲੋਂ ਜੋ ਡਰੋਨ ਗਤਿਵਿਧਿਆਂ ਕੀਤੀਆਂ ਜਾ ਰਹੀਆਂ ਹਨ , ਉਸ ਤੇ ਉਹ ਪੂਰੀ ਤਰ੍ਹਾਂ ਨਜ਼ਰ ਰੱਖੇ ਹੋਏ ਹੈ  ਅਤੇ ਉਹਨਾਂ ਦੀਆ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ |