ਸਬ ਸੈਂਟਰ ਨੂਰਪੁਰ ਵਿਖੇ ਐਂਟੀ ਮਲੇਰੀਆ ਜਾਗਰੂਕ ਕੈਂਪ ਲਗਾਇਆ
ਸਬ ਸੈਂਟਰ ਨੂਰਪੁਰ ਵਿਖੇ ਐਂਟੀ ਮਲੇਰੀਆ ਜਾਗਰੂਕ ਕੈਂਪ ਲਗਾਇਆ
ਸਬ ਸੈਂਟਰ ਨੂਰਪੁਰ ਵਿਖੇ ਐਂਟੀ ਮਲੇਰੀਆ ਜਾਗਰੂਕ ਕੈਂਪ ਲਗਾਇਆ
ਅੱਡਾ ਸਰਾਂ (ਜਸਵੀਰ ਕਾਜਲ)
ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵਿੰਦਰ ਕੁਮਾਰ ਡੁਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰ ਹਰਜੀਤ ਸਿੰਘ ਐਸ ਐਮ ਓ ਸੀ ਐਚ ਸੀ ਭੁੰਗਾ ਦੀ ਅਗਵਾਈ ਹੇਠ ਸਬ ਸੈਂਟਰ ਨੂਰਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਹਰਵਿੰਦਰ ਪਾਲ ਹੈਲਥ ਵਰਕਰ ਨੇ ਲੋਕਾਂ ਨੂੰ ਦੱਸਿਆ ਕਿ ਮਲੇਰੀਆ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਜੋ ਕਿ ਸਾਫ ਅਤੇ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ। ਇਹ ਸਵੇਰ ਅਤੇ ਰਾਤ ਵੇਲੇ ਕੱਟਦਾ ਹੈ। ਇਸ ਦੇ ਲੱਛਣ ਠੰਡ ਅਤੇ ਕਾਂਭੇ ਨਾਲ ਬੁਖ਼ਾਰ, ਤੇਜ਼ ਬੁਖਾਰ ਅਤੇ ਸਿਰਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ। *ਮਲੇਰੀਆ ਬੁਖਾਰ ਤੋਂ ਬਚਾਅ ਦੇ ਤਰੀਕੇ*
ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ। ਅਤੇ ਟੋਇਆਂ ਨੂੰ ਮਿੱਟੀ ਨਾਲ ਭਰ ਦਿਓ, ਛੱਪੜ ਵਿੱਚ ਖੜ੍ਹੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਅ ਕਰੋ, ਆਪਣੇ ਸਰੀਰ ਤੇ ਪੂਰੇ ਕੱਪੜੇ ਪਾਓ ਤਾਂ ਜੋ ਮੱਛਰ ਨਾ ਕੱਟ ਸਕੇ। ਸੌਣ ਵੇਲੇ ਮੱਛਰਦਾਨੀ , ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤਮਾਲ ਕਰੋ । ਹਫਤੇ ਵਿੱਚ ਇਕ ਵਾਰ ਕੂਲਰ ਨੂੰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ।
*ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ*
ਯਾਦ ਰੱਖੋ ਬੁਖਾਰ ਹੋਣ ਦੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ। ਮਲੇਰੀਏ ਦਾ ਟੈਸਟ ਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ।
ਇਸ ਮੌਕੇ ਡਾਕਟਰ ਪਰਮਿੰਦਰ ਕੌਰ ਆਰ ਐਮ ਓ , ਸੀ ਐਚ ਓ ਡਾਕਟਰ ਹਰਤੀਰਥ ਸਿੰਘ, ਆਸ਼ਾ ਵਰਕਰ ਸਿਮਰਨ ਜੀਤ ਕੌਰ ਕਿ੍ਸ਼ਨਾ ਦੇਵੀ ਅਤੇ ਪਿੰਡ ਦੇ ਲੋਕ ਮੌਜੂਦ ਸਨ।