ਪੁਰਾਣਾ ਧਰਮਕੋਟ ਪੱਤਣ ਵਿਖੇ ਤਿੰਨ ਪ੍ਰਾਚੀਨ ਮੰਦਿਰਾਂ ਵਿੱਚ ਮੂਰਤੀ ਸਥਾਪਨਾ ਕੀਤੀ ਗਈ
ਭੋਲੇ ਸ਼ੰਕਰ ਜੀ ਦਾ ਮੰਦਰ, ਲਕਸ਼ਮੀ ਨਾਰਾਇਣ ਜੀ ਦਾ ਮੰਦਰ, ਰਾਧੇ ਕ੍ਰਿਸ਼ਨ ਜੀ ਦਾ ਮੰਦਰ ਦੀ ਦੁਬਾਰਾ ਤੋਂ ਸਥਾਪਨਾ ਕੀਤੀ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੁਰਾਣਾ ਧਰਮਕੋਟ ਪੱਤਣ ਵਿਖੇ ਤਿੰਨ ਪ੍ਰਾਚੀਨ ਮੰਦਿਰਾਂ, ਭੋਲੇ ਸ਼ੰਕਰ ਜੀ ਦਾ ਮੰਦਰ, ਲਕਸ਼ਮੀ ਨਾਰਾਇਣ ਜੀ ਦਾ ਮੰਦਰ, ਰਾਧੇ ਕ੍ਰਿਸ਼ਨ ਜੀ ਦਾ ਮੰਦਰ ਦੀ ਦੁਬਾਰਾ ਤੋਂ ਸਥਾਪਨਾ ਕੀਤੀ ਗਈ ਅਤੇ ਮੂਰਤੀ ਪੂਜਾ ਕਰਕੇ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ |
ਜ਼ਿਕਰਯੋਗ ਹੈ ਕਿ ਇੱਥੇ ਤਿੰਨ ਪੁਰਾਣੇ ਖੂਹ ਵੀ ਮਿਲੇ ਹਨ ਜਿਨ੍ਹਾਂ ਨੂੰ ਦੁਬਾਰਾ ਤੋਂ ਸਜੀਵ ਕੀਤਾ ਗਿਆ | ਪਿੰਡ ਪੁਰਾਣਾ ਧਰਮਕੋਟ ਪੱਤਣ ਵਿੱਚ ਕਿਸੇ ਵੇਲੇ ਬਹੁਤ ਵੱਡਾ ਬਾਜ਼ਾਰ ਹੁੰਦਾ ਸੀ ਅਤੇ ਹਿੰਦੋਸਤਾਨ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਹ ਰਾਵੀ ਦਰਿਆ ਦੇ ਉੱਤੇ ਵਸਿਆ ਹੋਇਆ ਸੀ | ਏਥ੍ਹੇ ਬਹੁਤ ਹੀ ਪੁਰਾਤਨ ਮੰਦਰ ਸਨ | ਪਰ ਉਨ੍ਹਾਂ ਪੁਰਾਤਨ ਮੰਦਿਰਾਂ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਸੀ | ਅੱਜ ਸ਼ਿਵ ਸ਼ਕਤੀ ਧਰਮਸ਼ਾਲਾ ਸੰਮਤੀ ਸੰਸਥਾ ਵੱਲੋਂ ਪੁਰਾਤਨ ਮੰਦਿਰਾਂ ਦੀ ਦੁਬਾਰਾ ਮਾਣ ਮਰਿਆਦਾ ਨੂੰ ਸਜੀਵ ਕਰਦੇ ਹੋਏ ਏਥ੍ਹੇ ਮੂਰਤੀ ਸਥਾਪਨਾ ਕੀਤੀ ਗਈ | ਇਹ ਮੂਰਤੀ ਸਥਾਪਨਾ ਦਾ ਸਮਾਗਮ ਸੱਤ ਅੱਠ ਤੇ ਨੌੰ ਜੁਲਾਈ ਨੂੰ ਚੱਲਿਆ ਤੇ ਅੱਜ ਇਸ ਸਮਾਗਮ ਦਾ ਸਮਾਪਨ ਸੀ | ਇਸ ਮੌਕੇ ਹੁਸ਼ਿਆਰਪੁਰ ਜਾਗ੍ਰਿਤੀ ਮੌਨ, ਏਕਲ ਵਿਦਿਆਲੇ ਭਜਨ ਮੰਡਲੀ ਦੁਆਰਾ ਸ਼ਿਵ ਸ਼ੰਕਰ, ਲਕਸ਼ਮੀ ਨਾਰਾਇਣ ਤੇ ਰਾਧਾ ਕ੍ਰਿਸ਼ਨ ਜੀ ਦੇ ਭਜਨ ਬੋਲੇ ਗਏ ਤੇ ਸੰਗਤਾਂ ਨੇ ਆਨੰਦ ਮਾਣਿਆ | ਇਸ ਸਮਾਗਮ ਦੇ ਵਿੱਚ ਬਹੁਤ ਸਾਰੇ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ | ਖਾਸ ਕਰ ਕੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੀ ਪਹੁੰਚੇ | ਜਾਗਰਤ ਮੋਹਨ ਹੁਸ਼ਿਆਰਪੁਰ, ਅਤੁਲ ਸ਼ਰਮਾ ਸਰਪੰਚ, ਇੰਦਰਜੀਤ ਸਿੰਘ ਸਰਪੰਚ, ਡਾ ਸਰਵਣ ਸਿੰਘ ਧਰਮਕੋਟ, ਸਤਵੰਤ ਸਿੰਘ ਬਾਜਵਾ, ਵਿਸ਼ਾਲ ਕੁਮਾਰ ਧਰਮਕੋਟ , ਭੀਸ਼ਮ ਸ਼ਰਮਾ, ਅੰਮ੍ਰਿਤ ਭੰਡਾਰੀ , ਪੰਡਿਤ ਮਹਿੰਦਰ ਜੀ , ਨਵੀਨ ਰਮਦਾਸ, ਰਮੇਸ਼ ਰਮਦਾਸ ਲੈਕਚਰਾਰ ਦਵਿੰਦਰ ਡੇਰਾ ਬਾਬਾ ਨਾਨਕ ਤੋਂ ਸੰਦੀਪ ਚੋਪੜਾ, ਅਮਿਤ ਮਹਾਜਨ, ਕ੍ਰਿਸ਼ਨ ਜੰਝ, ਨਈਅਰ , ਨਰੇਸ਼ ਕੁਮਾਰ, ਪਵਨ ਕੁਮਾਰ, ਰਾਜੀਵ ਜੈਨ, ਐਸ ਐਸ ਸਰਨਾ, ਮਾਸਟਰ ਤਿਲਕ ਰਾਜ, ਵਿਨੋਦ ਮੱਤਰੀ ਸੰਜੀਵ ਸ਼ਰਮਾ, ਸੰਜੀਵ ਸਰਨਾ, ਮਾਨਵ ਗੈਂਦ, ਰਘੂ ਗੈਂਦ, ਗੌਰਵ ਗੈਂਦ ਤੇ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਹਾਜ਼ਰ ਸਨ |