ਡੇਰਾ ਬਾਬਾ ਨਾਨਕ ਚ ਪਲਾਸਟਿਕ ਲਿਫਾਫਿਆਂ ਲਈ ਛਾਪਾ

ਡੇਢ ਕੁਇੰਟਲ ਭਾਰ ਵਾਲੇ 3 ਬੋਰੇ ਕੀਤੇ ਜਬਤ

ਡੇਰਾ ਬਾਬਾ ਨਾਨਕ ਚ ਪਲਾਸਟਿਕ ਲਿਫਾਫਿਆਂ ਲਈ ਛਾਪਾ
mart daar

ਸਿੰਗਲ ਯੂਸ ਪਲਾਸਟਿਕ ਯਾਨੀ ਇੱਕ ਵਾਰੀ ਵਰਤਿਆ ਜਾਣ ਵਾਲਾ  ਪਲਾਸਟਿਕ ਸੈਂਟਰ ਗੋਵਰਨਮੈਂਟ ਨੇ ਜਿਥ੍ਹੇ ਬੰਦ ਕੀਤਾ ਉਥ੍ਹੇ ਹੀ ਪੰਜਾਬ ਸਰਕਾਰ ਨੇ ਵੀ ਪਲਾਸਟਿਕ ਦੇ ਲਿਫ਼ਾਫ਼ੀਆਂ ਤੇ ਪੂਰੀ ਤਰਾਂ ਬੈਨ ਲਗਾ ਦਿੱਤਾ ਸੀ ਅਤੇ ਓਹਨਾ ਵਪਾਰੀਆਂ ਦੀ ਧਰਪਕੜ ਪੂਰੇ ਪੰਜਾਬ ਚ ਜਾਰੀ ਹੈ ।  ਏਸੇ ਲੜੀ ਚ ਡੇਰਾ ਬਾਬਾ ਨਾਨਕ ਦੀ ਨਗਰ ਕੌਂਸਲ ਨੇ ਬੜੀ ਮੁਸ਼ਤੈਦੀ ਨਾਲ ਚੈਕਿੰਗ ਦੋਰਾਨ ਐਸ, ਓ, ਮਨਪ੍ਰੀਤ ਸਿੰਘ ਅਤੇ ਇੰਨਸਪੈਕਟਰ ਜਗਦੀਪ ਸਿੰਘ ਨੇ ਤਿੰਨ ਬੋਰੀਆਂ ਪਲਾਸਟਿਕ ਲਫਾਫਿਆਂ ਨੂੰ ਬਰਾਮਦ ਕੀਤਾ।  ਦੱਸਿਆ ਜਾ ਰਿਹਾ ਕਿ ਜੋ ਟਰੱਕ ਦੁਕਾਨਦਾਰਾਂ ਦਾ ਸਮਾਨ ਉਹਨਾਂ ਤੱਕ ਪਹੁੰਚਾਉਂਦਾ ਹੈ ਜਦੋਂ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਚੋਂ 3 ਬੋਰੇ ਪਲਾਸਟਿਕ ਦੇ ਲਿਫਾਫਿਆਂ ਨਾਲ ਭਰੇ ਹੋਏ ਮਿਲੇ ਜਿਨ੍ਹਾਂ ਨੂੰ ਜਬਤ  ਕਰ ਲਿਆ ਗਿਆ। ਬਾਅਦ ਵਿਚ ਇੰਨਾ ਪਲਾਸਟਿਕ ਲਿਫਾਫਿਆਂ ਨੂੰ ਜਿਨ੍ਹਾਂ ਦਾ ਭਾਰ ਡੇਢ ਕੁਇੰਟਲ ਦੱਸਿਆ ਜਾ ਰਿਹਾ ਨੂੰ ਨਸ਼ਟ ਕਰ ਦਿੱਤਾ ਗਿਆ।  ਐਸ, ਓ, ਮਨਪ੍ਰੀਤ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਬੁਲਾ ਕਿ ਇਕ ਮੀਟਿੰਗ ਵਿੱਚ ਪਹਿਲਾਂ ਹੀ ਉਹ ਜਾਗਰੂਕ ਕਰ ਚੁਕੇ ਹਨ। ਅਗਰ ਹੁਣ ਵੀ ਕੋਈ ਬਾਜ ਨਹੀਂ ਆਇਆ ਤਾਂ ਉਸ ਨਾਲ ਸਖਤੀ ਨਾਲ ਪੇਸ਼ ਆਵਾਂਗੇ ਤੇ ਬਣਦੀ ਕਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਆਓ ਦੇਖਦੇ ਹਾਂ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ।