ਨਰਿਆਲਾ ਵਿਖੇ ਲੱਖ ਦਾਤਾ ਦਰਬਾਰ ਤੇ ਭੰਡਾਰਾ ਤੇ ਉਰਸ ਮੇਲਾ ਕਰਵਾਇਆ ਗਿਆ
ਨਰਿਆਲਾ ਵਿਖੇ ਲੱਖ ਦਾਤਾ ਦਰਬਾਰ ਤੇ ਭੰਡਾਰਾ ਤੇ ਉਰਸ ਮੇਲਾ ਕਰਵਾਇਆ ਗਿਆ
ਅੱਡਾ ਸਰਾਂ ( ਜਸਵੀਰ ਕਾਜਲ)
ਪਿੰਡ ਮੁਰਾਦਪੁਰ ਨਰਿਆਲ ਵਿਖੇ ਸੇਵਾਦਾਰ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਲੱਖਦਾਤਾ ਦਰਬਾਰ ਤੇ ਸਾਲਾਨਾ ਭੰਡਾਰਾ ਅਤੇ ਸੂਫੀਆਨਾ ਮੇਲਾ ਕਰਵਾਇਆ ਗਿਆ । ਇਸ ਮੌਕੇ ਦਰਬਾਰ ਤੇ ਚਾਦਰ ਅਤੇ ਚਿਰਾਗ ਰੌਸ਼ਨ ਕਰਨ ਉਪਰੰਤ ਸ਼ੌਕਤ ਅਲੀ ਦੀਵਾਨਾ ਪਟਿਆਲਾ ਐਂਡ ਪਾਰਟੀ ਅਤੇ ਮੁਕੇਸ਼ ਅਨਾਇਤ ਜਲੰਧਰ ਐਂਡ ਪਾਰਟੀ ਵੱਲੋਂ ਕੱਵਾਲੀਆਂ ਅਤੇ ਸੂਫੀਆਨਾ ਕਲਾਮਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਇਸ ਮੌਕੇ ਸੰਗਤਾਂ ਨੇ ਵਧ ਚਡ਼੍ਹ ਕੇ ਹਿੱਸਾ ਲਿਆ ਅਤੇ ਚਾਹ ਪਕੌੜਿਆਂ ਲੰਗਰ ਅਤੇ ਅਤੁੱਟ ਲੰਗਰ ਵੀ ਵਰਤਾਇਆ ਗਿਆ ।
ਇਸ ਮੌਕੇ ਸੰਤੋਖ ਨਰਿਆਲ , ਗੁਰਤੇਜ ਸਿੰਘ, ਰਮਨ ਰਾਜਾ ,ਸੰਤੋਖ ਸਿੰਘ ,ਭਵਜੋਤ ਸਿੰਘ ,ਡਾਇਮੰਡ ਅਤੇ ਹੋਰ ਨਗਰ ਦੀਆਂ ਸੰਗਤਾਂ ਹਾਜ਼ਰ ਸਨ ।