ਮਨਜੀਤ ਦਸੂਹਾ ਵੱਲੋ ਹਲਕਾ ਉੜਮੁੜ ਟਾਂਡਾ ਦੀਆ ਸਮੱਸਿਆਵਾ ਸਬੰਧੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ਮੰਗ ਪੱਤਰ
ਮਨਜੀਤ ਦਸੂਹਾ ਵੱਲੋ ਹਲਕਾ ਉੜਮੁੜ ਟਾਂਡਾ ਦੀਆ ਸਮੱਸਿਆਵਾ ਸਬੰਧੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ਮੰਗ ਪੱਤਰ
ਮਨਜੀਤ ਦਸੂਹਾ ਵੱਲੋ ਹਲਕਾ ਉੜਮੁੜ ਟਾਂਡਾ ਦੀਆ ਸਮੱਸਿਆਵਾ ਸਬੰਧੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ਮੰਗ ਪੱਤਰ।
ਅੱਡਾ ਸਰਾਂ ( ਜਸਵੀਰ ਕਾਜਲ)
ਹਲਕਾ ਉੜਮੁੜ ਟਾਂਡਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਇੰਚਾਰਜ ਤੇ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਨੇ ਹਲਕਾ ਉੜਮੁੜ ਟਾਂਡਾ ਦੀਆ ਅਹਿਮ ਸਮੱਸਿਆਵਾ ਸਬੰਧੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਵਿਸੇਸ਼ ਮੀਟਿੰਗ ਕਰਦਿਆ ਮੰਗ ਪੱਤਰ ਸੌਂਪਿਆ। ਤੇ ਕਿਹਾ ਹਲਕੇ ਵਿੱਚ ਪੰਚਾਇਤਾ ਗ੍ਰਾਂਟਾ ਨੂੰ ਤਰਸ ਰਹੀਆ ਹਨ। ਪਿੰਡਾ ਤੇ ਸਹਿਰਾ ਦੇ ਵਿਕਾਸ ਕਾਰਜ ਬਿਲਕੁਲ ਠੱਪ ਪਏ ਹਨ। ਪੰਜਾਬ ਸਰਕਾਰ ਦੀ ਇਸ ਵੱਲ ਕੋਈ ਵੀ ਤਵੱਜੋ ਨਹੀ ਹੈ। ਮਨਜੀਤ ਸਿੰਘ ਦਸੂਹਾ ਨੇ ਸੋਮ ਪ੍ਰਕਾਸ਼ ਨੂੰ ਐਮ ਪੀ ਫੰਡ ਵਿੱਚੋ ਗ੍ਰਾਂਟਾ ਦੇਣ ਦੀ ਅਪੀਲ ਕੀਤੀ। ਤੇ ਸੋਮ ਪ੍ਰਕਾਸ਼ ਨੂੰ ਬੇਟ ਖੇਤਰ ਦੀ ਡੱਡੀਆ ਤੋ ਜਹੂਰਾ ਤੇ ਹੋਰ ਪਿੰਡਾ ਵਿੱਚ ਪ੍ਰਧਾਨ ਮੰਤਰੀ ਯੋਜਨਾ ਵਿੱਚ ਬਣ ਰਹੀ ਸੜਕ ਦੇ ਰੁੱਕੇ ਕੰਮ ਨੂੰ ਮੁੜ ਤੇਜੀ ਨਾਲ ਸੁਰੂ ਕਰਾਉਣ ਲਈ ਕਿਹਾ। ਤੇ ਟਾਂਡਾ ਸਹਿਰ ਵਾਸੀਆ ਦੀ ਮੁੱਖ ਮੰਗ ਡਾਕਘਰ ਨੂੰ ਬਦਲ ਕੇ ਪੁਰਾਣੀ ਜਗਾ ਤਬਦੀਲ ਕਰਨ ਲਈ ਕੀਤੀ ਮੰਗ ਸਬੰਧੀ ਕੇਂਦਰੀ ਮੰਤਰੀ ਨੇ ਕਿਹਾ ਇਸ ਸਬੰਧੀ ਸਾਰੀ ਪ੍ਰਕਿਰਿਆ ਪੂਰੀ ਹੋ ਗਈ ਹੈ। ਮਹਿਕਮੇ ਵੱਲੋ ਇਸ ਸਬੰਧੀ ਕੈਂਸਲ ਕਰਨ ਦਾ ਆਡਰ ਜਾਰੀ ਦਿੱਤਾ ਗਿਆ ਹੈ। ਜਲਦੀ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਮਨਜੀਤ ਦਸੂਹਾ ਨੇ ਕੰਢੀ ਖੇਤਰ ਦੀ ਮੁੱਖ ਮੰਗ ਮੋਬਾਈਲ ਫੋਨ ਦੀ ਰੇਜ ਨਾ ਆਉਣ ਤੇ ਨਵਾ ਟਾਵਰ ਲਗਾਉਣ ਸਬੰਧੀ ਗੱਲ ਕੀਤੀ। ਜਿਸਦਾ ਕੇਂਦਰੀ ਮੰਤਰੀ ਨੇ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਨੌਜਵਾਨਾ ਦੇ ਰੁਜ਼ਗਾਰ ਦੀ ਗੱਲ ਕਰਦਿਆ ਕੇਂਦਰੀ ਮੰਤਰੀ ਤੋ ਵੱਡੀ ਇੰਡਸਟਰੀ ਲਗਾਉਣ ਦੀ ਮੰਗ ਕੀਤੀ ਤੇ ਹੋਰ ਹਲਕੇ ਦੀ ਬਿਹਤਰੀ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂਰੇ ਜੋਰ ਸ਼ੋਰ ਨਾਲ ਦੇਸ਼ ਦੀ ਤਰੱਕੀ ਲਈ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਲੱਗੀ ਹੋਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਬਾਈ ਮੋਦੀ ਨੇ ਦੇਸ਼ ਦਾ ਪੂਰੇ ਵਿਸ਼ਵ ਵਿੱਚ ਨਾਮ ਉੱਚਾ ਕੀਤਾ। ਉਹਨਾ ਮਨਜੀਤ ਸਿੰਘ ਦਸੂਹਾ ਦੀ ਸਲਾਘਾ ਕਰਦਿਆ ਕਿਹਾ ਕਿ ਜਿਸ ਹਿੰਮਤ ਤੇ ਇਮਾਨਦਾਰੀ ਨਾਲ ਮਨਜੀਤ ਸਿੰਘ ਦਸੂਹਾ ਹਲਕੇ ਦੇ ਲੋੜਵੰਦ ਗਰੀਬ ਲੋਕਾ ਦੀ ਸੇਵਾ ਕਰ ਰਹੇ ਹਨ ।ਉਸ ਨਾਲ ਗਰੀਬ ਪਰਿਵਾਰਾ ਨੂੰ ਬਹੁਤ ਲਾਭ ਪ੍ਰਾਪਤ ਹੋ ਰਿਹਾ ਹੈ। ਉਹਨਾ ਮਨਜੀਤ ਸਿੰਘ ਦਸੂਹਾ ਨੂੰ ਵਿਸਵਾਸ਼ ਦਿਵਾਇਆ ਕਿ ਉਹ ਹਲਕੇ ਦੀਆ ਜਿੰਨੀਆ ਵੀ ਸਮੱਸਿਆਵਾ ਲਿਆਉਣਗੇ। ਉਸਦਾ ਪੂਰੀ ਜੁੰਮੇਵਾਰੀ ਨਾਲ ਹੱਲ ਕਰਨਗੇ। ਇਸ ਮੌਕੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ, ਮੁਖਤਿਆਰ ਸਿੰਘ ਸੱਲਾ, ਗੁਰਦੇਵ ਸਿੰਘ ਸੱਲਾ, ਚੋਹਾਨ ਢਡਿਆਲਾ ਵੀ ਹਾਜ਼ਰ ਸਨ।