ਡੇਰਾ ਬਾਬਾ ਨਾਨਕ ਵਿਖੇ ਪਹੁੰਚਣ ਤੇ ਯੋਗਿਤਾ ਦਾ ਨਿੱਘਾ ਸਵਾਗਤ

ਆਪਣੇ ਆਪ ਨਾਲ ਲੋਕ ਸਭਾ ਦੀ ਸੀਟ ਤੇ ਬੈਠਣ ਦਾ ਵਾਇਦਾ

ਡੇਰਾ ਬਾਬਾ ਨਾਨਕ ਵਿਖੇ ਪਹੁੰਚਣ ਤੇ ਯੋਗਿਤਾ ਦਾ ਨਿੱਘਾ ਸਵਾਗਤ
mart daar

ਜ਼ਿਲਾ ਗੁਰਦਾਸਪੁਰ ਦੇ  ਬਾਰਡਰ ਤੇ ਵਸਿਆ ਕਸਬਾ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਹੋਣਹਾਰ ਲੜਕੀ ਯੋਗਿਤਾ ਜੋ ਕੀ ਬੀਤੇ ਦਿਨ ਦੇਸ਼ ਦੇ ਪਹਲੇ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਜੀ ਨੂੰ ਦੇਸ਼ ਦੀ ਪਾਰਲੀਮੈਂਟ ਵਿਚ ਸ਼ਰਧਾਂਜਲੀ ਦੇ ਕੇ ਵਾਪਿਸ ਆਈ ਹੈ। ਉਸ ਦਾ ਉਸਦੇ ਪਰਿਵਾਰ, ਵਾਰਡ ਦੇ ਐਮਸੀ ਦਵਿੰਦਰ ਪਾਲ ਸਿੰਘ ਪਾਲੀ ਅਤੇ ਇਲਾਕੇ ਦੇ ਲੋਕਾਂ  ਨੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ।  ਓਥੇ ਹੀ ਹਲਕਾ ਵਿਧਾਇਕ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਯੋਗਿਤਾ ਨੂੰ ਟੈਲੀਫੋਨ ਕਰਕੇ ਵਿਧਾਈ ਦਿੱਤੀ।  ਜਿਕਰ ਯੋਗ ਹੈ ਕਿ ਇੱਕ ਛੋਟੇ ਜਹੇ ਸ਼ਹਿਰ ਤੋਂ ਪੂਰੇ ਪੰਜਾਬ ਦੀ ਅਗੁਵਾਈ ਪਾਰਲੀਮੈਂਟ ਚ ਕਰਨੀ ਬੜੀ ਵੱਡੀ ਉਪਲਬਧੀ ਵਾਲੀ ਗੱਲ ਹੈ ਤੇ ਇਸੇ ਕਰਕੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। 
ਆਪਣਾ ਤੁਜਰਬਾ ਦੱਸਦੇ ਹੋਏ ਯੋਗਿਤਾ ਨੇ ਕਿਹਾ ਕੀ ਮੈਂ ਬਹੁਤ ਖੁਸ਼ ਹਾਂ ਕੀ ਮੈਂ ਦੇਸ਼ ਦੀ ਪਾਰਲੀਮੈਂਟ ਵਿਚ ਭਾਸ਼ਣ ਦੇਕੇ ਆਈ ਹਾਂ। ਮੇਰੀ ਜਦੋ ਸਲੇਕਸ਼ਨ ਹੋਈ ਤੇ ਮੈਨੂੰ ਭਾਸ਼ਣ ਦੇਣ ਲਈ ਕਹਾ ਤੇ ਮੈਂ ਖੁਦ ਹੀ ਭਾਸ਼ਣ ਲਿਖਿਆ ਫਿਰ ਸਾਡੀ ਇੰਟਰਨੈੱਟ ਤੇ ਸਾਡੇ ਭਾਸ਼ਣ ਦੀ ਸੋਧ ਕੀਤੀ ਗਈ ਮੈਂ ਪੰਜਾਬ ਵਿਚੋਂ ਅਕਲੀ ਹੀ ਸੀ। ਬਾਕੀ ਹੋਰ ਸੂਬਿਆਂ ਵਿਚੋਂ ਵੱਖ ਵੱਖ ਵਿਦਿਆਰਥੀਆਂ ਨੇ ਹਿਸਾ ਲਿਆ। ਮੈਂ ਜਦੋਂ ਪਾਰਲੀਮੈਂਟ ਪਹੁੰਚੀ ਤਾਂ ਮੈਨੂੰ  ਲੋਕ ਸਭਾ , ਰਾਜ ਸਭਾ ਦੇਖ ਕਾਫੀ ਖੁਸ਼ੀ ਹੋਈ ਤੇ ਏਕ ਸੁਪਨਾ ਦੇਖਿਆ ਕੀ ਜਰੂਰ ਸਮਾਂ ਆਵੇਗਾ ਜਦੋ ਮੈ ਵੀ ਲੋਕ ਸਬਾ ਦੀਆਂ ਸੀਟਾਂ ਤੇ ਬੈਠਾ ਗੀ।  ਆਸ ਹੈ ਕੀ ਮੇਰਾ ਸੁਪਨਾ ਪੂਰਾ ਹੋਵੇਗਾ।