ਮਰਨਾਈਆਂ ਕਲਾਂ ਵਿਖੇ ਕਜਲਾ ਜਠੇਰਿਆਂ ਦੇ ਦਰਬਾਰ ਤੇ ਸਰਾਧਾਂ ਦਾ ਮੇਲਾ 25 ਨੂੰ
ਮਰਨਾਈਆਂ ਕਲਾਂ ਵਿਖੇ ਕਜਲਾ ਜਠੇਰਿਆਂ ਦੇ ਦਰਬਾਰ ਤੇ ਸਰਾਧਾਂ ਦਾ ਮੇਲਾ 25 ਨੂੰ
ਅੱਡਾ ਸਰਾਂ (ਜਸਵੀਰ ਕਾਜਲ )
ਗੋਤਰ ਕਜਲਾ ਜਠੇਰਿਆਂ ਦੇ ਸ਼ਰਾਧਾਂ ਦਾ ਮੇਲਾ ਪਿੰਡ ਮਰਨਾਈਆ ਕਲਾਂ ਹੁਸ਼ਿਆਰਪੁਰ ਵਿਖੇ ਕਜਲਾ ਜਠੇਰੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਕਜਲਾ ਪਰਿਵਾਰਾਂ ਵੱਲੋਂ 25 ਸਤੰਬਰ ਦਿਨ ਐਤਵਾਰ ਨੂੰ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ! ਇਸ ਮੌਕੇ ਕਜਲਾ ਗੋਤ ਜਠੇਰੇ ਦਰਬਾਰ ਤੇ ਝੰਡੇ ਦੀ ਰਸਮ ਅਤੇ ਚਿਰਾਗ ਰੌਸ਼ਨ ਦੀ ਰਸਮ 10 ਵਜੇ ਹੋਵੇਗੀ ਅਤੁੱਟ ਲੰਗਰ ਵੀ ਵਰਤੇਗਾ ।ਇਸ ਮੌਕੇ ਪ੍ਰਧਾਨ ਬੂਟਾ ਰਾਮ ਨਾਗਰਾਂ ਨੇ ਕਜਲਾ ਪਰਿਵਾਰ ਨੂੰ ਇਸ ਮੇਲੇ ਵਿਚ ਪਹੁੰਚਣ ਦੀ ਬੇਨਤੀ ਕੀਤੀ ਹੈ। ਇਸ ਮੌਕੇ ਪ੍ਰਧਾਨ ਬੂਟਾ ਰਾਮ ਨਾਗਰਾਂ, ਅਵਤਾਰ ਸਿੰਘ, ਨਿਲਾਮ ਨਾਗਰਾ ਜਸਵਿੰਦਰ ਸਿੰਘ ਸਾਂਧਰਾ, ਬਲਵੀਰ ਰਾਮ ,ਸੁਖਵਿੰਦਰ ਕਜਲਾ ਨਿਰਵੈਰ ਸਿੰਘ ਮਰਨਾਈਆਂ, ਦਿਲਾਵਰ ਸਿੰਘ ,ਗੁਰਮੇਲ ਸਿੰਘ ਨਸਰਾਲਾ ਆਦਿ ਹਾਜ਼ਰ ਸਨ