ਡੇਰਾ ਬਾਬਾ ਨਾਨਕ 'ਚ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਐੱਸਡੀਐੱਮ ਬਲਵਿੰਦਰ ਸਿੰਘ ਨੇ ਲਹਿਰਾਇਆ ਕੌਮੀ ਝੰਡਾ

ਡੇਰਾ ਬਾਬਾ ਨਾਨਕ 'ਚ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਐੱਸਡੀਐੱਮ ਬਲਵਿੰਦਰ ਸਿੰਘ ਨੇ ਲਹਿਰਾਇਆ ਕੌਮੀ ਝੰਡਾ

ਡੇਰਾ ਬਾਬਾ ਨਾਨਕ 'ਚ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਐੱਸਡੀਐੱਮ ਬਲਵਿੰਦਰ ਸਿੰਘ ਨੇ ਲਹਿਰਾਇਆ ਕੌਮੀ ਝੰਡਾ

26 ਜਨਵਰੀ ਦੇ ਮੌਕੇ ਡੇਰਾ ਬਾਬਾ ਨਾਨਕ ਵਿਖੇ ਡੇਰਾ ਬਾਬਾ ਨਾਨਕ ਦੇ SDM ਬਲਵਿੰਦਰ ਸਿੰਘ ਬੇਦੀ ਨੇ ਭਾਰਤੀ ਝੰਡੇ ਨੂੰ ਲਹਿਰਾ ਕੇ ਤੇ ਸਲਾਮੀ ਦੇਂਦੇ ਹੋਏ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੁਰਦੀਪ ਸਿੰਘ ਰੰਧਾਵਾ ਅਤੇ ਤਹਿਸੀਲਦਾਰ ਸੰਦੀਪ ਕੁਮਾਰ ਵੀ ਵਿਸ਼ੇਸ਼ ਤੋਰ ਤੇ ਪਹੁੰਚੇ। ਜਿਥੇ ਇਸ ਸਮਾਗਮ ਦਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਬਹੁਤ ਸੁਚੱਜਾ ਇੰਤਜ਼ਾਮ ਕੀਤਾ ਹੋਇਆ ਸੀ ਓਥੇ ਹੀ ਪੁਲਿਸ ਅਧਿਕਾਰੀਆਂ SP ਗੁਰਪ੍ਰੀਤ ਸਿੰਘ, DSP ਰਸ਼ਪਾਲ ਸਿੰਘ, SHO ਦਿਲਪ੍ਰੀਤ ਕੌਰ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ।

 ਇਸ ਮੌਕੇ ਇਲਾਕੇ ਦੇ ਬਹੁਤ ਸਾਰੇ ਸਕੂਲਾਂ ਤੇ ਇਲਾਕਾ ਨਿਵਾਸੀਆਂ ਨੇ  ਗਣਤੰਤਰ ਦਿਵਸ ਵਿੱਚ ਵੱਧ ਚੜ੍ਹ ਕੇ ਹਿਸਾ ਲਿਆ।  ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਵੀ ਕਰਵਾਇਆ ਗਿਆ ,ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਗਿੱਧਾ ,ਭੰਗੜਾ ,ਕੋਰੀਓਗ੍ਰਾਫੀ ਤੇ ਰੰਗਾਂ ਰੰਗ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਸਮਾਗਮ ਮੌਕੇ ਐਸ ਡੀ ਐਮ ਬਲਵਿੰਦਰ ਸਿੰਘ ਵੱਲੋਂ ਆਈਆਂ ਹੋਈਆਂ ਵਿਸ਼ੇਸ਼ ਸ਼ਖ਼ਸੀਅਤਾਂ, ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਅਕਤੀਆਂ, ਪੱਤਰਕਾਰੇ ਭਾਈਚਾਰੇ ਤੋ ਇਲਾਵਾ ਸਮਾਗਮ ਦੌਰਾਨ ਸਭਿਆਚਾਰਕ ਪ੍ਰੋਗਰਾਮ  ਵਿੱਚ ਹਿੱਸਾ ਲੈਣ ਵਾਲੇ ਸਕੂਲੀ ਬੱਚਿਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ,ਨਾਇਬ ਤਹਿਸੀਲਦਾਰ ਸੰਦੀਪ ਕੁਮਾਰ,ਐਸ ਪੀ ਬਟਾਲਾ ਗੁਰਪ੍ਰੀਤ ਸਿੰਘ ,ਡੀ ਐਸ ਪੀ ਰਸ਼ਪਾਲ ਸਿੰਘ, ਐਸ ਐਚ ੳ ਮੈਡਮ ਦਿੱਲਪ੍ਰੀਤ ਕੌਰ,ਡਾ: ਨਵਨੀਤ ਕੌਰ ,ਕੈਪਟਨ ਡਾ: ਗੁਰਕੀਰਤ ਸਿੰਘ ਵਰਿਆ,ਪ੍ਰਿੰਸੀਪਲ ਬਿਕਰਮਜੀਤ ਸਿੰਘ ,ਐਸ ਡੀ ਐਮ ਸਟੈਨੋ ਇੰਦਰਜੀਤ, ਅੇਸ ਡੀ ਐਮ ਰੀਡਰ ਸੰਜੀਵ ਸ਼ਰਮਾ, ਮੋਟਰ ਵਹੀਕਲ ਕਲਰਕ ਅਰਪਿੰਦਰ ਸਿੰਘ ਕਾਹਲੋ,ਜਸਵਿੰਦਰ ਸਿੰਘ,ਪਟਵਾਰੀ ਹਰਪ੍ਰੀਤ ਸਿੰਘ ਲਾਲੀ ,ਰੀਡਰ ਤਹਿਸੀਲਦਾਰ ਸਰਬਜੀਤ ਸਿੰਘ,ਜਸਬੀਰ ਸਿੰਘ ਕਾਹਲੋ ,ਬਲਾਕ ਖੇਤੀਬਾੜੀ ਅਫਸਰ ਡਾ:ਬਲਜਿੰਦਰ ਸਿੰਘ ਭੁੱਲਰ, ਮਾਸਟਰ ਪਲਵਿੰਦਰ ਸਿੰਘ ਰੰਧਾਵਾ, ਸੂਪਰਡੈਟ ਰਸ਼ਪਾਲ ਸਿੰਘ, ਰਜਤ ਮਰਵਾਹਾ, ਮਾਸਟਰ ਉਮ ਪ੍ਰਕਾਸ਼, ਗਗਨਦੀਪ ਸਿੰਘ,ਨੀਰਜ ਲਹੋਰੀਆਂ, ਡਾਇਮੰਡ , ਮਨਜੀਤ ਸਿੰਘ ਬੇਦੀ, ਮਾਸਟਰ ਸਵਿੰਦਰ ਸਿੰਘ ਸੂਰੀ ,ਪੀਏ ਲਵਪ੍ਰੀਤ ਸਿੰਘ, ਐਸ ਓ ਮਨਪ੍ਰੀਤ ਸਿੰਘ, ਕਲਰਕ ਬਲਜਿੰਦਰ ਸਿੰਘ, ਟਹਿਲ ਸਿੰਘ, ਅੰਗਰੇਜ ਸਿੰਘ ਕਠਿਆਲਾ , ਬਲਵਿੰਦਰ ਸਿੰਘ ਸ਼ਿਕਾਰ , ਬਲਵਿੰਦਰ ਸਿੰਘ ਨਬੀ ਨਗਰ ,ਸੁਖਦੀਪ ਸਿੰਘ ਹਕੀਮਬੇਗ , ਹਰਪਾਲ ਸਿੰਘ ਰਾਮ ਦਿਵਾਲੀ, ਦਿਦਾਰ ਸਿੰਘ ਪੱਬਾਰਾਲੀ,ਜਸਵਿੰਦਰ ਸਿੰਘ ਮਹਿਤਾ , ਸਰਵਣ ਸਿੰਘ  ਰੜੇਵਾਲੀ , ਸੁਬੇਦਾਰ ਰਸ਼ਪਾਲ ਸਿੰਘ ਮਾਲੇਵਾਲ , ਕੈਪਟਨ ਕਸ਼ਮੀਰ ਸਿੰਘ,ਪਰਵੇਜ ਮਸੀਹ ਪੱਖੋਕੇ, ਪ੍ਰੇਮ ਸਿੰਘ ਹਰੂਵਾਲ, ਕਲਰਕ ਬਲਜਿੰਦਰ ਸਿੰਘ,ਕਲਰਕ ਟਹਿਲ ਸਿੰਘ ,ਕੁਲਵਿੰਦਰ ਸਿੰਘ ਬੇਦੀ , ਗੁਰਮੁੱਖ ਸਿੰਘ ਸ਼ਿਕਾਰ , ਲਵਪ੍ਰੀਤ ਸਿੰਘ ਘੁੰਮਣ, ਸੁਰਿੰਦਰ ਸਿੰਘ ਸੀਐਚਟੀ, ਮੈਡਮ ਕੰਵਲਜੀਤ ਕੌਰ ਸੋਢੀ, ਸੁਖਜਿੰਦਰ ਕੌਰ ਬਾਜਵਾ , ਨਵਦੀਪ ਸਿੰਘ ਸੂਰੀ ,ਮਿਸਟਰ ਸਟੀਫਨ, ਮਨਿੰਦਰ ਸਿੰਘ ਬੇਦੀ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਮਹਿਕਮਿਆਂ ਦੇ ਅਧਿਕਾਰੀ ਹਾਜਰ ਸਨ ।