ਸ਼ੈਰੀ ਕਲਸੀ ਵੱਲੋਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਮੀਡੀਆ ਪਾਵਰ ਕਲੱਬ ਬਟਾਲਾ ਵੱਲੋਂ 20 ਮਰੀਜ਼ਾ ਨੂੰ ਮੁਫਤ ਰਾਸ਼ਨ ਵੰਡਿਆ
ਸ਼ੈਰੀ ਕਲਸੀ ਵੱਲੋਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਮੀਡੀਆ ਪਾਵਰ ਕਲੱਬ ਬਟਾਲਾ ਵੱਲੋਂ 20 ਮਰੀਜ਼ਾ ਨੂੰ ਮੁਫਤ ਰਾਸ਼ਨ ਵੰਡਿਆ

ਅੱਜ ਮਿੱਤੀ 15-06-2023 ਨੂੰ ਬਟਾਲਾ ਤੋਂ ਪੱਤਰਕਾਰ (ਕਰਮਜੀਤ ਜੰਬਾ) ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਬਟਾਲਾ ਹਲਕੇ ਦੇ ਹਰਮਨ ਪਿਆਰੇ ਨੇਤਾ ਅਤੇ ਮੋਜੂਦਾ ਵਿਧਾਨਿਕ ਸ੍ਰੀ ਅਮਨਸ਼ੇਰ ਸਿੰਘ ਸ਼ੈਰੀਕਲਸੀ ਵੱਲੋਂ ਮਾਤਾ
ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਟੀ.ਬੀ ਮੁਫਤ ਭਾਰਤ ਮੁਹਿੰਮ ਤਹਿਤ ਮੀਡੀਆ ਪਾਵਰ ਕਲੱਬ ਬਟਾਲਾ ਵੱਲੋਂ 20 ਮਰੀਜ਼ਾ ਨੂੰ ਮੁਫਤ ਰਾਸ਼ਨ ਵੰਡਿਆ ਗਿਆ ।ਇਸ ਮੌਕੇ ਡਾ.ਰਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਕੁਲਰ ਡਾ. ਵਿਕਰਮਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਟੀ.ਬੀ ਦੇ ਮਰੀਜਾਂ ਦੀ ਜਾਂਚ ਅਤੇ ਉਹਨਾਂ ਦਾ ਮੁਫਤ ਇਲਾਜ ਪਹਿਲਾ ਤੋਂ ਹੀ ਕੀਤਾ ਜਾ ਰਿਹਾ ਹੈ ।ਮਰੀਜਾਂ ਦੀ ਚੰਗੀ ਸਿਹਤ ਵਾਸਤੇ ਉਹਨਾਂ ਨੂੰ ਹਰ ਮਹੀਨੇ ਮੁਫਤ ਰਾਸ਼ਨ ਵੰਡਣ ਦੀ ਪ੍ਰਕਿਰਿਆ ਵੀ ਸੁਰੂ ਕੀਤੀ ਗਈ ਜੋ ਕਿ ਉਹਨ੍ਹਾਂ ਦੇ ਪੂਰੇ ਇਲਾਜ ਦੌਰਾਨ ਚਲੇਗੀ । ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਟਾਲਾ ਡਾ.ਰਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਭੂਲਰ ਡਾ.ਵਿਕਰਮਜੀਤ ਸਿੰਘ ਨੇ ਹਲਕੇ ਦੇ ਵਿਧਾਇਕ ਅਤੇ ਮੀਡੀਆ ਪਾਵਰ ਕਲੱਬ ਬਟਾਲਾ ਦੇ ਮੈਂਬਰ ਸੈਂਡੀ ਅਤੇ ਹੋਰ ਪ੍ਰੈਸ ਦੇ ਮੈਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਜਲਦ ਹੀ ਉਹਨਾਂ ਵੱਲੋ ਸਿਵਲ ਹਸਪਤਾਲ ਬਟਾਲਾ ਵਿਖੇ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ ।