ਟਾਂਡਾ ਪੁਲਿਸ ਵੱਲੋ ਇੱਕ ਭਗੋੜਾ ਦੋਸ਼ੀ ਗ੍ਰਿਫਤਾਰ
ਟਾਂਡਾ ਪੁਲਿਸ ਵੱਲੋ ਇੱਕ ਭਗੋੜਾ ਦੋਸ਼ੀ ਗ੍ਰਿਫਤਾਰ
ਅੱਡਾ ਸਰਾਂ ( ਜਸਵੀਰ ਕਾਜਲ)
ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਜੀ ਨੇ ਜਿਲੇ ਅੰਦਰ ਨਸ਼ਿਆਂ ਅਤੇ ਮਾੜੇ ਅਨਸਰਾਂ ਉਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਉਹਨਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ.ਮਨਪ੍ਰੀਤ ਸਿੰਘ ਢਿੱਲੋ SP(I) ਸ੍ਰੀ ਕੁਲਵੰਤ ਸਿੰਘ , ਪੀ.ਪੀ.ਐਸ , ਉਪ ਪੁਲਿਸ ਕਪਤਾਨ ਸਬ ਡਵੀਜਨ ਟਾਂਡਾ ਜੀ ਦੀ ਅਗਵਾਈ ਹੇਠ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿੱਚ ਮਾੜੇ ਅਨਸਰਾਂ / ਭਗੋੜਿਆ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਤੇ ਏ.ਐਸ.ਆਈ ਰਾਜੇਸ਼ ਕੁਮਾਰ , ਇੰਚਾਰਜ ਚੌਂਕੀ ਸਰਾਂ , ਥਾਣਾ ਟਾਂਡਾ ਨੇ ਮੁਕਦਮੇ ਵਿੱਚ ਮਾਣਯੋਗ ਅਦਾਲਤ ਵੱਲੋਂ ਭਗੌੜੇ ਕਰਾਰ ਕੀਤੇ ਦੋਸ਼ੀ ਸੁਖਵੀਰ ਸਿੰਘ ਉਰਫ ਮਿੱਠੂ ਪੁੱਤਰ ਚੰਨਣ ਸਿੰਘ ਵਾਸੀ ਵਾਰਡ ਨੰ 1 , ਮਿਆਣੀ , ਥਾਣਾ ਟਾਂਡਾ , ਜਿਲ੍ਹਾ ਹੁਸ਼ਿਆਰਪੁਰ (U/S 299crpc) ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ । ਜੋ ਦੋਸ਼ੀ ਖਿਲਾਫ ਮੁਕੱਦਮਾ ਨੰ 159 ਮਿਤੀ 04-07-2018 ਅ / ਧ 61-1-14 Ex Act , ਥਾਣਾ ਟਾਂਡਾ , ਜਿਲ੍ਹਾ ਹੁਸ਼ਿਆਰਪੁਰ ਦਰਜ ਹੈ।