ਪਿੰਡ ਧਾਮੀਆਂ ਖੁਰਦ ਵਿਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ

ਪਿੰਡ ਧਾਮੀਆਂ ਖੁਰਦ ਵਿਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ

ਪਿੰਡ ਧਾਮੀਆਂ ਖੁਰਦ ਵਿਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ

ਅੱਡਾ ਸਰਾਂ , 8 ਫਰਵਰੀ (ਕਾਜਲ )- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਪਿੰਡ ਧਾਮੀਆਂ ਖੁਰਦ ਵਿਖੇ ਮੈਡੀਕਲ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ | ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਵਿਖੇ ਪ੍ਰਧਾਨ ਸੁੱਚਾ ਸਿੰਘ, ਹੈੱਡ ਗ੍ਰੰਥੀ ਖੁਸ਼ਹਾਲ ਸਿੰਘ, ਬਰਦਾਨ ਸਿੰਘ, ਸਾਬਕਾ ਸਰਪੰਚ ਸ਼ਰਨ ਸਿੰਘ ਦੀ ਦੇਖ-ਰੇਖ ਹੇਠ ਲਗਾਏ ਇਸ ਕੈਂਪ ਦਾ ਉਦਘਾਟਨ ਸਰਪੰਚ ਜਮਨਾ ਦੇਵੀ ਨੇ ਕੀਤਾ | ਕੈਂਪ ਵਿੱਚ ਬੀ.ਆਰ.ਕਾਜਲ ਹਸਪਤਾਲ ਟਾਂਡਾ ਦੇ ਡਾ. ਕੇਵਲ ਸਿੰਘ ਕਾਜਲ, ਦੀਪਕ ਭੱਟੀ, ਸੁਰਜੀਤ ਸਿੰਘ ਬਿੱਟੂ ਅਤੇ ਅਮਨਿੰਦਰ ਸਿੰਘ ਨੇ 210 ਵਿਅਕਤੀਆਂ ਦੀ ਜਾਂਚ ਕਰਦਿਆਂ ਦਵਾਈਆਂ ਦਿੱਤੀਆਂ। ਇਸ ਮੌਕੇ ਡੀ. ਕਾਜਲ ਨੇ ਅੱਖਾਂ ਦੀ ਦੇਖਭਾਲ ਅਤੇ ਸਿਹਤਮੰਦ ਰਹਿਣ ਬਾਰੇ ਜਾਣਕਾਰੀ ਦਿੰਦਿਆਂ ਫਾਸਟ ਫੂਡ ਤੋਂ ਦੂਰ ਰਹਿਣ ਦੇ ਨਾਲ-ਨਾਲ ਸੰਤੁਲਿਤ ਖੁਰਾਕ ਲੈਣ ਦੇ ਨਾਲ-ਨਾਲ ਕਸਰਤ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ | ਕੈਂਪ ਦੀ ਸਮਾਪਤੀ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਡਾ.ਕਾਜਲ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਇਸ ਮੌਕੇ ਪੰਚ ਜਸਵੰਤ ਸਿੰਘ, ਰਮਨਦੀਪ ਸਿੰਘ ਰਾਜਾ, ਹੈਰੀ, ਸੋਢੂ, ਅਮਰਜੀਤ ਸਿੰਘ, ਪਰਮਜੀਤ ਸਿੰਘ, ਜਸਵੀਰ ਕੌਰ, ਚਰਨਜੀਤ ਕੌਰ, ਜਸਵੀਰ ਸਿੰਘ ਕੰਧਾਲੀ ਆਦਿ ਹਾਜ਼ਰ ਸਨ।