ਕਿ ਤੁਸੀਂ ਰਿਸ਼ਵਤ ਖਾਂਦੇ ਦੇਖਿਆ, ਦੇਖੋ ਰਿਸ਼ਵਤ ਕਿਵੇਂ ਖਾਦੀ ਜਾਂਦੀ ਹੈ , ਰਿਸ਼ਵਤ ਖਾਂਦਿਆਂ ਇੱਕ ਬਿਜਲੀ ਮੁਲਾਜ਼ਮ
ਤੁਸੀਂ ਕਦੇ ਰਿਸ਼ਵਤ ਖਾਣ ਦੀਆਂ ਤਸਵੀਰਾਂ ਨਹੀਂ ਵੇਖਦੀਆਂ ਹੋਣਗੀਆਂ ਪਰ ਇਹ ਜਰੂਰ ਸੁਣਿਆ ਹੈ ਕੇ ਰਿਸ਼ਵਤ ਖਾਦੀ ਜਾਂਦੀ ਹੈ |

ਕਦੇ ਰਿਸ਼ਵਤ ਖਾਣ ਦੀਆਂ ਤਸਵੀਰਾਂ ਨਹੀਂ ਵੇਖਦੀਆਂ ਹੋਣਗੀਆਂ ਪਰ ਇਹ ਜਰੂਰ ਸੁਣਿਆ ਹੈ ਕੇ ਰਿਸ਼ਵਤ ਖਾਦੀ ਜਾਂਦੀ ਹੈ | ਅੱਜ ਜੋ ਤਸਵੀਰਾਂ ਦਿਖਾਵਾਂ ਗੇ ਉਸ ਵਿੱਚ ਤੁਸੀਂ ਰਿਸ਼ਵਤ ਖਾਂਦਿਆਂ ਇੱਕ ਬਿਜਲੀ ਮੁਲਾਜ਼ਮ ਮੀਟਰ ਰੀਡਰ ਨੂੰ ਦੇਖੋਗੇ | ਇਹ ਤਸਵੀਰਾਂ ਮੋਗੇ ਤੋਂ ਨੇ ਜਿੱਥੇ ਇਕ ਬਿਜਲੀ ਵਿਭਾਗ ਦਾ ਮੁਲਾਜ਼ਮ ਜਦੋਂ ਇੱਕ ਘਰ ਮਾਲਕ ਤੋਂ ਇੱਕ ਹਜਾਰ ਰੁਪਿਆ ਰਿਸ਼ਵਤ ਮੰਗਦਾ | ਘਰ ਮਾਲਕ ਰਿਸ਼ਵਤ ਦੇਣ ਤੋਂ ਪਹਿਲਾਂ 500 ਦੇ ਦੋ ਨੋਟਾਂ ਦੀ ਫੋਟੋਸਟੇਟ ਕਰਕੇ ਆਪਣੇ ਕੋਲ ਰੱਖ ਲੈਂਦੇ | ਮੌਕੇ ਤੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਉਸ ਮੁਲਾਜ਼ਮ ਦੇ ਕੋਲੋਂ ਰਿਸ਼ਵਤ ਵਾਪਸ ਕਰਣ ਦੀ ਮੰਗ ਕਰਦੇ ਹਨ | ਇਸ ਤੇ ਉਹ ਰੀਡਰ ਜੇਬ ਵਿਚੋਂ ਨੋਟ ਕੱਢ ਕੇ ਫਟਾਫਟ ਮੂੰਹ ਦੇ ਵਿੱਚ ਪਾ ਕੇ ਚੱਬਣ ਦੀ ਕੋਸ਼ਿਸ ਕਰਦਾ ਹੈ | ਮੌਕੇ ਤੇ ਮੌਜੂਦ ਲੋਕ ਬੜੀ ਮੁਸ਼ਕਲ ਨਾਲ ਨੋਟ ਉਸ ਦੇ ਮੂੰਹ ਚੋਣ ਕੱਢਵਾਂਦੇ ਨੇ ਤੇ ਫੇਰ ਉਸ ਦੀ ਸੇਵਾ ਸ਼ੁਰੂ ਕਰ ਦੇਂਦੇ ਨੇ | ਆਓ ਦੇਖਦੇ ਹਾਂ ਰਿਸ਼ਵਤ ਕਿਵੇਂ ਖਾਦੀ ਗਈ |