ਡੇਰਾ ਬਾਬਾ ਨਾਨਕ ਚ ਨਗਰ ਕੌਂਸਲ ਵਲੋਂ ਤਹਿਬਜਾਰੀ ਅਧੀਨ ਨਜਾਇਜ਼ ਕਬਜ਼ੇ ਹਟਾਏ ਗਏ
ਮੌਕੇ ਦੇ ਅਫਸਰ ਮਨਪ੍ਰੀਤ ਸਿੰਘ JE
ਡੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਦੀ ਚਰਣ ਛੋਹ ਧਰਤੀ ਜਿੱਥੇ ਹਜਾਰਾਂ ਹੀ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ ਤੇ ਏਥੇ ਸਥਿਤ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਂਦੀਆਂ ਹਨ ਉਹਨਾਂ ਸੰਗਤਾਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਜਿਥ੍ਹੇ ਸ਼ਹਿਰ ਚ ਹੋ ਰਹੇ ਸੁਸਤ ਵਿਕਾਸ ਦਾ ਸਾਹਮਣਾ ਕਰਣਾ ਪੈ ਰਿਹਾ ਓਥੇ ਹੀ ਸ਼ਹਿਰ ਵਾਸੀ ਦੁਕਾਨਦਾਰਾਂ ਦੁਆਰਾ ਕੀਤੇ ਗਏ ਵਾਧੂ ਕਬਜਿਆਂ ਜਿਨ੍ਹਾਂ ਨਾਲ ਬਜ਼ਾਰ ਦਾ ਬਹੁਤ ਸਾਰਾ ਹਿਸਾ ਘੇਰਿਆ ਗਿਆ ਹੈ ਤੋਂ ਵੀ ਦੁਖੀ ਨਜਰ ਆਉਂਦੇ ਹਨ। ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਪੁਲਿਸ ਨੂੰ ਨਾਲ ਲੈਕੇ ਤਹਿਬਜਾਰੀ ਦੇ ਅਧੀਨ ਦੁਕਾਨਦਾਰਾਂ ਵਲੋਂ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਹਟਾਇਆ ਗਿਆ ਤੇ ਮੌਕੇ ਦੇ ਅਫਸਰ ਮਨਪ੍ਰੀਤ ਸਿੰਘ JE ਵਲੋਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਨਜਾਇਜ਼ ਕਬਜ਼ੇ ਨਾ ਕੀਤੇ ਜਾਣ ਤਾਂ ਕੇ ਸ਼ਹਿਰ ਵਾਸੀਆਂ ਤੇ ਡੇਰਾ ਬਾਬਾ ਨਾਨਕ ਵਿੱਚ ਆਉਣ ਵਾਲਿਆਂ ਸੰਗਤਾਂ ਨੂੰ ਅਸੁਵਿਧਾ ਨਾ ਹੋਵੇ। ਜ਼ਿਕਰਯੋਗ ਹੈ ਕਿ ਕੁੱਝ ਦਿਨ ਬਾਅਦ ਹੀ ਸ੍ਰੀ ਚੋਲਾ ਸਾਹਿਬ ਜੀ ਦਾ ਮੇਲਾ ਸ਼ੁਰੂ ਹੋਣ ਵਾਲਾ ਹੈ ਜਿਸ ਮੇਲੇ ਵਿੱਚ ਲੱਖਾਂ ਹੀ ਸੰਗਤਾਂ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਪਹੁੰਚਦਿਆਂ ਹਨ। ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।