ਸ਼ਮਸ਼ੇਰ ਸਿੰਘ ਦੀ ਅਗਵਾਈ ਚ ਵੀਹ ਬੱਸਾਂ ਅਤੇ 50 ਕਾਰਾਂ ਦਾ ਕਾਫ਼ਲਾ ਅੰਮ੍ਰਿਤਸਰ ਲਈ ਰਵਾਨਾ ਹੋਇਆ
ਦੀਨਾਨਗਰ ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਵੀਹ ਬੱਸਾਂ ਅਤੇ ਪੰਜਾਹ ਤੋਂ ਵੱਧ ਕਾਰਾਂ ਦੇ ਕਾਫਲੇ ਸਮੇਤ ਰਵਾਨਾ ਤੋਂ ਪਹਿਲਾਂ ਆਪ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਹੈ ਜਿਨ੍ਹਾਂ ਨੇ ਸੱਤਰ ਸਾਲਾਂ ਤੋਂ ਪੰਜਾਬ ਤੇ ਕਬਜ਼ਾ ਕਰੀ ਬੈਠੇ ਭ੍ਰਿਸ਼ਟਾਚਾਰੀਆਂ ਨੂੰ ਜੜ੍ਹੋਂ ਉਖਾੜ ਸੁੱਟਿਆ।
ਦੀਨਾਨਗਰ - ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਾਰੀ ਜਿੱਤ ਮਗਰੋਂ ਅੱਜ ਅੰਮ੍ਰਿਤਸਰ ਵਿੱਚ ਕੱਢੇ ਗਏ ਵਿਕਟਰੀ ਮਾਰਚ ਵਿੱਚ ਸ਼ਾਮਲ ਹੋਣ ਲਈ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਦਾ ਕਾਫਲਾ ਬੱਸਾਂ ਅਤੇ ਕਾਰਾਂ ਰਾਹੀਂ ਰਵਾਨਾ ਹੋਇਆ। ਦੀਨਾਨਗਰ ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਵੀਹ ਬੱਸਾਂ ਅਤੇ ਪੰਜਾਹ ਤੋਂ ਵੱਧ ਕਾਰਾਂ ਦੇ ਕਾਫਲੇ ਸਮੇਤ ਰਵਾਨਾ ਤੋਂ ਪਹਿਲਾਂ ਆਪ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਹੈ ਜਿਨ੍ਹਾਂ ਨੇ ਸੱਤਰ ਸਾਲਾਂ ਤੋਂ ਪੰਜਾਬ ਤੇ ਕਬਜ਼ਾ ਕਰੀ ਬੈਠੇ ਭ੍ਰਿਸ਼ਟਾਚਾਰੀਆਂ ਨੂੰ ਜੜ੍ਹੋਂ ਉਖਾੜ ਸੁੱਟਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਦੇ ਰੂਪ ਵਿਚ ਇਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਆਮ ਆਦਮੀ ਪਾਰਟੀ ਪੰਜਾਬ ਨੂੰ ਇਕ ਸਾਫ ਸੁਥਰੀ ਸਰਕਾਰ ਅਤੇ ਇਮਾਨਦਾਰ ਸਰਕਾਰ ਦੇਵੇਗੀ ਜੋ ਪੰਜਾਬ ਵਿਚੋਂ ਭ੍ਰਿਸ਼ਟਾਚਾਰ, ਗੁੰਡਾਗਰਦੀ ਤੇ ਮਾਫ਼ੀਆ ਰਾਜ ਖ਼ਤਮ ਕਰਕੇ ਲੋਕਾਂ ਦੀਆਂ ਮੁਸੀਬਤਾਂ ਦਾ ਅੰਤ ਕਰੇਗੀ। ਇਸ ਮੌਕੇ ਤੇ ਚੰਦਰਸ਼ੇਖਰ ਆਜ਼ਾਦ, ਬਲਦੇਵ ਸਿੰਘ ਭਲਵਾਨ, ਵਿਜੇ ਕੁਮਾਰ, ਸੁਖਦੇਵ ਰਾਜ, ਰਾਜ ਕੁਮਾਰ ਅਵਾਂਖਾ, ਠਾਕੁਰ ਪ੍ਰਦੀਪ ਸਿੰਘ ਨੀਟੂ, ਕਰਨੈਲ ਸਿੰਘ ਲੰਬੜਦਾਰ, ਰਵਿੰਦਰ ਸਿੰਘ ਵਿੰਕਾ, ਅਮਨ, ਪ੍ਰਿੰਸ, ਰਛਪਾਲ ਸਿੰਘ ਤਲਵੰਡੀ, ਕਰਨੈਲ ਸੈਣੀ, ਸੁਖਜਿੰਦਰ ਸਿੰਘ, ਮੰਨਾ ਮਟਮਾਂ, ਬਲਦੇਵ ਸਿੰਘ ਬਚਿੱਤਰ ਸਿੰਘ ਅਤੇ ਮਨਦੀਪ ਸਿੰਘ ਬਾਜਵਾ ਦੇ ਇਲਾਵਾ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਹਾਜ਼ਰ ਸਨ।