ਪਿੰਡ ਧਾਮੀਆ ਦੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸਗਨ ਸਕੀਮ ਤਹਿਤ ਮਨਜੀਤ ਦਸੂਹਾ ਵੱਲੋ ਸਹਾਇਤਾ ਰਾਸ਼ੀ ਭੇਂਟ।
ਪਿੰਡ ਧਾਮੀਆ ਦੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸਗਨ ਸਕੀਮ ਤਹਿਤ ਮਨਜੀਤ ਦਸੂਹਾ ਵੱਲੋ ਸਹਾਇਤਾ ਰਾਸ਼ੀ ਭੇਂਟ।
ਜਸਵੀਰ ਕਾਜਲ ਅੱਡਾ ਸਰਾਂ
ਹਲਕਾ ਉੜਮੁੜ ਟਾਂਡਾ ਵਿੱਚ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਵੱਲੋ ਚਲਾਈਆ ਲੋਕ ਭਲਾਈ ਦੀਆ ਤਹਿਤ ਅੱਜ ਪਿੰਡ ਧਾਮੀਆ ਦੇ ਲੋੜਵੰਦ ਪਰਿਵਾਰ ਬੀਬੀ ਅਮਰਜੀਤ ਕੌਰ ਦੀ ਬੇਟੀ ਪਰਮਿੰਦਰ ਕੌਰ ਦੇ ਵਿਆਹ ਲਈ ਸਗਨ ਸਕੀਮ ਤਹਿਤ ਸਹਾਇਤਾ ਰਾਸ਼ੀ ਭੇਂਟ ਕਰਦਿਆ ਮਨਜੀਤ ਸਿੰਘ ਦਸੂਹਾ ਨੇ ਪਰਿਵਾਰ ਨੂੰ ਵਧਾਈ ਦਿੱਤੀ। ਤੇ ਕਿਹਾ ਪੰਜਾਬ ਸਰਕਾਰ ਵੱਲੋ ਚਲਾਈ ਸਗਨ ਸਕੀਮ ਕੇਵਲ ਕਾਗਜਾ ਤੱਕ ਸਿਮਟ ਕੇ ਰਹਿ ਗਈ ਹੈ। ਕਰੀਬ ਇਕ ਸਾਲ ਤੋ ਕਿਸੇ ਵੀ ਪਰਿਵਾਰ ਨੂੰ ਕੋਈ ਲਾਭ ਨਹੀ ਮਿਲਿਆ। ਜੇਕਰ ਲੋੜਵੰਦ ਪਰਿਵਾਰਾ ਨੂੰ ਸਕੀਮਾ ਦਾ ਲਾਭ ਹੀ ਨਹੀ ਦੇਣਾ। ਤਾ ਕੀ ਫਾਇਦਾ ਸਕੀਮਾ ਐਲਾਨ ਕਰਨ ਦਾ। ਇਸ ਮੌਕੇ ਪਰਿਵਾਰ ਨੇ ਤੇ ਪੰਚ ਸਰਬਜੀਤ ਸਿੰਘ, ਗੁਰਮੇਲ ਸਿੰਘ ਬੁੱਲੋਵਾਲ ਨੇ ਮਨਜੀਤ ਸਿੰਘ ਦਸੂਹਾ ਦਾ ਧੰਨਵਾਦ ਕੀਤਾ। ਤੇ ਉਹਨਾ ਵੱਲੋ ਚਲਾਈਆ ਲੋਕ ਭਲਾਈ ਦੀਆ ਸਕੀਮਾ ਦੀ ਸਲਾਘਾ ਕੀਤੀ। ਇਸ ਮੌਕੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ, ਬਾਬਾ ਕਰਮ ਸਿੰਘ ਹਾਜ਼ਰ ਸਨ।