ਦਸੂਹਾ ਦੀ ਟੀਮ ਵਲੋਂ ਪੰਜਾਬ ਸਰਕਾਰ ਦੁਆਰਾ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਫ਼ਲਦਾਰ ਅਤੇ ਛਾਂਦਾਰ ਰੁੱਖ ਲਗਾਏ
ਦਸੂਹਾ ਦੀ ਟੀਮ ਵਲੋਂ ਪੰਜਾਬ ਸਰਕਾਰ ਦੁਆਰਾ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਫ਼ਲਦਾਰ ਅਤੇ ਛਾਂਦਾਰ ਰੁੱਖ ਲਗਾਏ
ਅੱਡਾ ਸਰਾ (ਜਸਵੀਰ ਕਾਜਲ ) ਜੀ ਓ ਜੀ ਦਸੂਹਾ ਦੀ ਟੀਮ ਜੋ ਪਿਛਲੇ ਚਾਰ ਸਾਲਾਂ ਤੋ ਲੋਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਇਸ ਵਾਰ ਪੰਜਾਬ ਸਰਕਾਰ ਦੂਆਰਾ ਸ਼ਹੀਦ- ਏ -ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ (ਹਰਿਆ ਭਰਿਆ ਪੰਜਾਬ) ਦੇ ਤਹਿਤ ਫਲਦਾਰ ਅਤੇ ਛਾਂਦਾਰ ਰੁੱਖ ਲਗਾਏ ਜਾਣ। ਕਲਸਟਰ ਨੰਬਰ 06 ਟੀਮ ਦੇ ਆਨਰੇਰੀ ਸੁਬੇਦਾਰ ਮੇਜਰ ਮਲਕੀਤ ਸਿੰਘ ਚਿੱਪੜਾ , ਆਨਰੇਰੀ ਸੁਬੇਦਾਰ ਮੇਜਰ ਦਿਲਬਾਗ ਸਿੰਘ, ਸੁਬੇਦਾਰ ਮਨਜੀਤ ਸਿੰਘ, ਸੁਬੇਦਾਰ ਦਿਲਬਾਗ ਸਿੰਘ, ਨਾਇਬ ਸੂਬੇਦਾਰ ਬਚਿੱਤਰ ਸਿੰਘ , ਹਵਾਲਦਾਰ ਬਲਵਿੰਦਰ ਸਿੰਘ, ਹਵਾਲਦਾਰ ਹਰਵਿੰਦਰ ਸਿੰਘ ਅਤੇ ਹਵਾਲਦਾਰ ਅਮਨਦੀਪ ਸਿੰਘ ਵਲੋਂ ਵਾਤਾਵਰਣ ਨੂੰ ਸ਼ੁਧ ਅਤੇ ਹਵਾਦਾਰ ਰਖਣ ਲਈ ਪਿੰਡ ਚਿੱਪੜਾ, ਥਿੰਦਾ ਜੀਅ ਸਹੋਤਾ ਖੁਰਦ ਖੋਖਰ ਦਵਾਖਰੀ, ਵਿਖੇ ਲਗਭਗ 260 ਰੁੱਖ ਲਗਾਏ ਗਏ। ਪੌਦੇ ਲਗਾਉਣ ਲਈ ਪਿੰਡ ਥਿੰਦਾ ਚਿੱਪੜਾ ਦੇ ਸਰਪੰਚ ਬਲਵਿੰਦਰ ਸਿੰਘ,ਤੇ ਕੁਲਦੀਪ ਸਿੰਘ ਤੇ ਗੌਰਮਿੰਟ ਮਿਡਲ ਸਕੂਲ ਦੇ ਮੁੱਖਅਧਿਆਪਕ ਨਵਜੋਤ ਕੌਰ ਤੇ ਐਲੀਮੈਂਟਰੀ ਸਕੂਲ ਥਿੰਦਾ ਚਿੱਪੜਾ ਦੇ ਮੁਖ ਅਧਿਆਪਕ ਜਸਵੀਰ ਕੌਰ ਤੇ ਸਾਰੇ ਟੀਚਰ ਸਟਾਫ ਅਤੇੇ ਬੱਚਿਆਂ ਨੇ ਵਿਸ਼ੇਸ਼ ਯੋਗਦਾਨ ਪਾਇਆ । ਕਲੱਸਟਰ ਸੀਨੀਅਰ ਨਾਇਬ ਸੂਬੇਦਾਰ ਬਚਿੱਤਰ ਸਿੰਘ ਪਿੰਡ ਧੁੱਗਾ ਕਲਾਂ ਜੀ ਨੇ ਕਿਹਾ ਕਿ ਜੀ ਓ ਜੀ ਟੀਮ ਨੇ ਹਮੇਸ਼ਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅੱਗੇ ਵਾਸਤੇ ਵੀ ਹਮੇਸ਼ਾ ਸਮਾਜ ਸੇਵਾ ਕਰਨ ਲਈ ਯਤਨਸ਼ੀਲ ਰਹਿਣਗੇ। ਓਨਾਂ ਕਿਹਾ ਕਿ ਰੁੱਖ ਸਾਡੇ ਜੀਵਨ ਦੇ ਲਈ ਵਡਮੁੱਲਾ ਅੰਗ ਹਨ। ਇਨਸ਼ਾਨ ਨੂੰ ਧਰਤੀ ਤੇ ਜਿਓੁਦੇ ਰਹਿਣ ਲਈ ਆਕਸੀਜਨ ਦੀ ਜਰੂਰਤ ਪੈਂਦੀ ਹੈ ਜੋ ਕਿ ਰੁੱਖ ਪੂਰੀ ਕਰਦੇ ਹਨ।