ਅਨਹਦ ਹੈਲਥ ਕੇਅਰ ਵੱਲੋ ਪਿੰਡ ਮੂਨਕ ਖੁਰਦ ਵਿਖੇ ਫਰੀ ਕੁਦਰਤੀ ਚਿਕਿਤਸਾ ਕੈਂਪ ਲਗਾਇਆ

ਅਨਹਦ ਹੈਲਥ ਕੇਅਰ ਵੱਲੋ ਪਿੰਡ ਮੂਨਕ ਖੁਰਦ ਵਿਖੇ ਫਰੀ ਕੁਦਰਤੀ ਚਿਕਿਤਸਾ ਕੈਂਪ ਲਗਾਇਆ

ਅਨਹਦ ਹੈਲਥ ਕੇਅਰ ਵੱਲੋ ਪਿੰਡ ਮੂਨਕ ਖੁਰਦ ਵਿਖੇ ਫਰੀ ਕੁਦਰਤੀ ਚਿਕਿਤਸਾ ਕੈਂਪ ਲਗਾਇਆ

ਅੱਜ ਪਿੰਡ ਮੂਨਕ ਖੁਰਦ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅਨਹਦ ਹੈਲਥ ਕੇਅਰ ਸੈਂਟਰ ਬਰਾਚ ਟਾਂਡਾ ਵੱਲੋ ਫਰੀ ਫੀਜੀਓਥੇਰੇਪੀ, ਨਿਉਰੋਥੈਰਪੀ ਅਤੇ ਕੁਦਰਤੀ ਚਿਕਿਤਸਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆ ਨੇ ਇਸ ਦਾ ਲਾਭ ਲਿਆ। ਇਸ ਫਰੀ ਕੈਂਪ ਦਾ ਉਦਘਾਟਨ ਸਰਪੰਚ ਕੁਲਵਿੰਦਰ ਕੌਰ ਨੇ ਆਪਣੇ ਪੰਚਾਇਤ ਮੈਬਰਾ ਦੀ ਹਾਜ਼ਰੀ ਵਿੱਚ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ ਨੇ ਪੰਚਾਇਤ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆ ਡਾਕਟਰਾ ਦੀ ਟੀਮ ਦਾ ਧੰਨਵਾਦ ਕੀਤਾ ਤੇ ਪਿੰਡ ਵਾਸੀਆ ਨੂੰ ਇਸ ਫਰੀ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਡਾਕਟਰ ਚੰਦਨ ਚੌਹਾਨ, ਡਾਕਟਰ ਸੁਖਬੀਰ ਸਿੰਘ, ਮੈਡਮ ਜੋਤੀ ਚੌਹਾਨ,ਮੈਡਮ ਰਜਨੀ, ਮੈਡਮ ਆਰਤੀ, ਮੈਡਮ ਆਸੂ ਨੇ ਵਧੀਆ ਤਰੀਕੇ ਨਾਲ ਮਰੀਜ਼ਾ ਦਾ ਚੈਕਅੱਪ ਕੀਤਾ। ਤੇ ਮਰੀਜ਼ਾ ਨੂੰ ਸਰੀਰ ਨੂੰ ਤੰਦਰੁਸਤ ਰੱਖਣ ਲਈ ਸੁਝਾਅ ਦਿੱਤੇ। ਇਸ ਮੌਕੇ ਸਾਬਕਾ ਸਰਪੰਚ ਸਾਮ ਸਿੰਘ ਤੇ ਨੰਬਰਦਾਰ ਦਰਬਾਰਾ ਸਿੰਘ ਨੇ ਡਾਕਟਰਾ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚ ਅਮਰਜੀਤ ਸਿੰਘ, ਪੰਚ ਮੋਹਨਜੀਤ ਸਿੰਘ, ਪੰਚ ਰਾਜਵਿੰਦਰ ਕੌਰ, ਪੰਚ ਮਨਪ੍ਰੀਤ ਕੌਰ, ਪੰਚ ਸਵਰਨ ਕੌਰ, ਕਮਲਜੀਤ ਸਿੰਘ, ਅਮਰਜੀਤ ਸਿੰਘ, ਹਰਬੰਸ ਸਿੰਘ ਤੋ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ।