ਪੁਲਿਸ ਥਾਣਾ ਟਾਂਡਾ ਨੇ ਬਲਾਤਕਾਰ ਤੇ ਹੱਤਿਆ ਦੇ 2 ਦੋਸ਼ੀ ਕੀਤੇ ਗ੍ਰਿਫਤਾਰ

ਪੁਲਿਸ ਥਾਣਾ ਟਾਂਡਾ ਨੇ ਬਲਾਤਕਾਰ ਤੇ ਹੱਤਿਆ ਦੇ 2 ਦੋਸ਼ੀ ਕੀਤੇ ਗ੍ਰਿਫਤਾਰ

ਪੁਲਿਸ ਥਾਣਾ ਟਾਂਡਾ ਨੇ ਬਲਾਤਕਾਰ ਤੇ ਹੱਤਿਆ ਦੇ 2 ਦੋਸ਼ੀ ਕੀਤੇ ਗ੍ਰਿਫਤਾਰ
mart daar

ਸਬ ਇੰਸਪੇਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਟਾਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸਰਤਾਜ ਸਿੰਘ ਚਾਹਲ ਜੀ ਨੇ ਜਿਲੇ ਅੰਦਰ ਮਾੜੇ ਅੰਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਸ਼੍ਰੀ ਕੁਲਵੰਤ ਸਿੰਘ ਡੀ ਐਸ ਪੀ ਸਬ ਡਵੀਜਨ ਟਾਡਾ ਜੀ ਦੀ ਅਗਵਾਹੀ ਵਿਚ ਥਾਣਾ ਟਾਡਾ ਦੇ ਅਧੀਨ ਆਉਦੇ ਏਰੀਆ ਵਿਚ ਮਾੜੇ ਅੰਨਸਰ ਨੂੰ ਗ੍ਰਿਫਤਾਰ ਕਰਨ ਲਈ  ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।  ਤੇ ਇਸ ਦਾ ਅਸਰ ਵੀ ਸਾਹਮਣੇ ਆ ਰਿਹਾ ਹੈ ਤੇ ਲਗਾਤਾਰ ਸ਼ਰਾਰਤੀ ਅਨਸਰ ਫੜੇ ਜਾ ਰਹੇ ਹਨ ਇਸੇ ਸਿਲਸਲੇ ਵਿੱਚ ਇੱਕ ਮਹੀਨਾ ਪਹਿਲਾਂ ਹੀ ਕਿਸਨ ਪੁਤਰ ਕੁੰਦਨ ਲਾਲ ਵਾਸੀ ਬੋਦਲ ਕੋਟਲੀ ਥਾਣਾ ਟਾਂਡਾ ਦੇ ਬਿਆਨਾਂ ਮੁਤਾਬਿਕ ਉਨ੍ਹਾਂ ਦੀ ਬੇਟੀ ਨਵਜੋਤ ਕੋਰ ਉਰਫ ਜੋਤੀ ਉਮਰ ਕਰੀਬ 28 ਸਾਲ ਰਜਿੰਦਰ ਕੁਮਾਰ ਪੁਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ ਦੇ ਘਰ ਗਈ ਸੀ । ਉਸਦੇ ਘਰ ਕਪੜਿਆਂ ਚ ਲਿਪਟੀ  ਨਵਜੋਤ ਕੋਰ ਦੀ ਲਾਸ ਪਈ ਹੋਈ ਸੀ ਜਿਸ ਦਾ ਮੁੰਹ ਅਤੇ ਹੱਥ ਬੰਨੇ ਹੋਏ ਸੀ। ਕਿਸਨ ਨੂੰ ਯਕੀਨ ਸੀ ਕਈ ਉਸ ਦੀ ਲੜਕੀ ਨਵਜੋਤ ਕੋਰ ਉਰਫ ਜੋਤੀ ਨਾਲ ਰਜਿੰਦਰ ਕੁਮਾਰ ਪੁਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ ,ਕਰਨ ਕੁਮਾਰ ਪੁਤਰ ਰਾਜ ਕੇ ਉਸਦੀ ਬੇਟੀ ਨਵਜੋਤ ਕੋਰ ਉਰਫ ਜੋਤੀ ਨਾਲ ਬਲਾਤਕਾਰ ਕਰਕੇ ਉਸਦੇ ਹੱਥ ਪੈਰ ਬੰਨ ਕੇ ਮੂੰਹ ਬੰਨ ਕੇ ਅਤੇ ਗਲਾ ਘੁੱਟ ਕੇ ਉਸਦੀ ਮੌਤ ਕਰਕੇ ਉਸਦੀ ਲਾਸ ਖੁਰਦ -ਬੁਰਦ ਕਰਕੇ ਪੇਟੀ ਵਿੱਚ ਲੁਕਾ ਛਿਪਾ ਕੇ ਮੌਕੇ ਤੋਂ ਭੱਜ ਗਏ ਸੀ ।

ਜਿਸ ਤੇ ਮੁਕੱਦਮਾ ਥਾਣਾ ਟਾਡਾ ਚ ਦਰਜ ਰਜਿਸਟਰ ਕੀਤਾ ਗਿਆ ਸੀ । ਦੋਰਨੇ ਤਫਤੀਸ਼ ਅੱਜ ਦੋ ਦੋਸ਼ੀਆਨ ਰਜਿੰਦਰ ਕੁਮਾਰ ਪੁਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ ,ਕਰਨ ਕੁਮਾਰ ਪੁਤਰ ਰਾਜ ਕੁਮਾਰ ਵਾਸੀ ਬੋਦਲ ਕੋਟਲੀ ਥਾਣਾ ਟਾਡਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  ਤੁਸੀਂ ਦੇਖ ਰਹੇ ਹੋ ਅੱਡਾ  ਸਰਾਂ  (ਜਸਵੀਰ ਕਾਜਲ) ਦੀ ਵਿਸ਼ੇਸ਼ ਰਿਪੋਰਟ।