ਸਾਹਿਤਕਾਰ ਅਧਿਆਪਕ ਵਿਦਿਆਰਥੀਆਂ ਦੇ ਕਲਾ ਪ੍ਰੇਰਕ ਹਨ- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ
ਸਾਹਿਤਕਾਰ ਅਧਿਆਪਕ ਵਿਦਿਆਰਥੀਆਂ ਦੇ ਕਲਾ ਪ੍ਰੇਰਕ ਹਨ- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਸਾਹਿਤਕਾਰ ਅਧਿਆਪਕ ਵੱਖ ਵੱਖ ਸਾਹਿਤ ਰੂਪਾਂ ਦੀ ਸਿਰਜਣਾ ਰਾਹੀਂ ਆਪਣੀ ਕਲਾ ਦਾ ਖੂਬਸੂਰਤ ਪ੍ਰਗਟਾਵਾ ਕਰ ਰਹੇ ਹਨ ਜਿਸ ਤੇ ਸਕੂਲ ਸਿੱਖਿਆ ਵਿਭਾਗ ਨੂੰ ਮਾਣ ਹੈ। ਸਾਹਿਤਕਾਰ ਅਧਿਆਪਕ ਵਿਦਿਆਰਥੀਆਂ ਦੇ ਵਿਸ਼ੇਸ਼ ਮਾਰਗ ਦਰਸ਼ਕ ਵੀ ਹਨ ਅਤੇ ਉਹਨਾਂ ਲਈ ਕਲਾਤਮਕ ਰੁਚੀਆਂ ਦੀ ਪੇਸ਼ਕਾਰੀ ਦੇ ਪ੍ਰੇਰਨਾ ਸਰੋਤ ਵੀ ਹਨ। ਇਹ ਵਿਚਾਰ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦੇ ਪ੍ਰਿੰਸੀਪਲ ਅਤੇ ਬਾਲ ਸਾਹਿਤਕਾਰ ਸਟੇਟ ਐਵਾਰਡੀ ਡਾ.ਅਰਮਨਪ੍ਰੀਤ ਸਿੰਘ ਵਲੋਂ ਆਪਣੀ ਬਹੁਤ ਚਰਚਿਤ ਬਾਲ-ਪੁਸਤਕ 'ਚਿੜੀ ਪ੍ਰਾਹੁਣੀ' ਭੇਂਟ ਕਰਨ ਮੌਕੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਵਿਸ਼ੇਸ਼ ਮਿਲਣੀ ਦੌਰਾਨ ਪ੍ਰਗਟ ਕੀਤੇ। ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਲਾਂਬੜਾ ਸਕੂਲ ਦੇ ਸਾਬਕਾ ਵਿਦਿਆਰਥੀਆਂ ਐਨ. ਆਰ.ਆਈਜ ਸ਼੍ਰੀ ਪਰਮਿੰਦਰ ਸਿੰਘ, ਸ਼੍ਰੀ ਜਸਵਿੰਦਰ ਸਿੰਘ ਅਤੇ ਸ਼੍ਰੀ ਕੁਲਵਿੰਦਰ ਸਿੰਘ ਦੇ ਵਿਸ਼ੇਸ਼ ਉਪਰਾਲੇ ਸੱਦਕਾ ਸਕੂਲ ਦੇ ਵਿਕਾਸ ਕਾਰਜਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪੜ੍ਹਾਈ ਅਤੇ ਪਾਲਣ ਪੋਸ਼ਣ ਸੰਬੰਧੀ ਵਿਸ਼ੇਸ਼ ਸਹਿਯੋਗ ਦੇਣ ਸੰਬੰਧੀ ਸਿੱਖਿਆ ਮੰਤਰੀ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪ੍ਰਵਾਸੀ ਭਾਰਤੀ ਸ਼੍ਰੀ ਪਰਮਿੰਦਰ ਸਿੰਘ, ਸ਼੍ਰੀ ਜਸਵਿੰਦਰ ਸਿੰਘ, ਸ਼੍ਰੀ ਗੁਰਵਿੰਦਰ ਸਿੰਘ, ਸਕੂਲ ਦੇ ਫਿਜਿਕਸ ਲੈਕਚਰਾਰ ਸ਼੍ਰੀ ਜਗਤਾਰ ਸਿੰਘ, ਵੋਕੇਸ਼ਨਲ ਮਾਸਟਰ ਸ਼੍ਰੀ ਜੋਗਿੰਦਰ ਪਾਲ ਆਦਿ ਹਾਜ਼ਰ ਸਨ।