ਸੱਭਰਵਾਲ ਗੋਤ ਦੇ ਜਠੇਰਿਆਂ ਦਾ ਜੋੜ ਮੇਲਾ ਸ਼ਰਧਾਪੂਰਵਕ ਸੰਪੰਨ

ਸੱਭਰਵਾਲ ਗੋਤ ਦੇ ਜਠੇਰਿਆਂ ਦਾ ਜੋੜ ਮੇਲਾ ਸ਼ਰਧਾਪੂਰਵਕ ਸੰਪੰਨ

ਸੱਭਰਵਾਲ ਗੋਤ ਦੇ ਜਠੇਰਿਆਂ ਦਾ ਜੋੜ ਮੇਲਾ ਸ਼ਰਧਾਪੂਰਵਕ ਸੰਪੰਨ

ਅੱਡਾ ਸਰਾਂ( ਜਸਵੀਰ ਕਾਜਲ)  ਪਿੰਡ ਬੱਸੀ ਜਲਾਲ ਵਿਖੇ ਸੱਭਰਵਾਲ ਗੋਤ ਦੇ ਜਠੇਰਿਆਂ ਦੇ ਦਰਬਾਰ ਤੇ ਪ੍ਰਬੰਧਕ ਕਮੇਟੀ ਅਤੇ ਸਮੂਹ ਸਭਰਵਾਲ ਪਰਿਵਾਰ ਵਲੋਂ ਚਾਦਰ,ਚੋਰਾਗ ਰੋਸ਼ਨ ,ਅਤੇ ਝੰਡਾ ਚੜ੍ਹਾਉਣ ਦੀ ਰਸਨ, ਮੁੱਖ ਸੇਵਾਦਾਰ ਕਰਮ ਸਿੰਘ   ਅਤੇ ASI  ਜੋਗਿੰਦਰ ਸਿੰਘ ਦੀ ਦੇਖ ਰੇਖ ਹੇਠ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਰਹਿਮਤ ਕਵਾਲ ਪਾਰਟੀ ਬੈੰਚਾਂ,ਸਾਬਰ  ਬੈੰਚਾਂ ਨਕਲ ਪਾਰਟੀ ਅਤੇ ਸੁਰਿੰਦਰ ਲਾਡੀ ਦੋਗਾਣਾ ਜੋੜੀ ਭੋਗਪੁਰ (ਇੰਟਰਨੈਸ਼ਨਲ ਪਾਰਟੀ) ਵੱਲੋਂ    ਆਪਣੇ ਫਨ ਦਾ ਮੁਜ਼ਾਹਰਾ ਕੀਤਾ । ਇਸ ਮੌਕੇ ਕਰਮ ਸਿੰਘ ਪੰਚ,  ਨੰਬਰਦਾਰ ਮਨਜੀਤ ਸਿੰਘ,ਸਰਪੰਚ ਵਿਜੇ ਕੁਮਾਰ, ਮਲਕੀਤ ਸਿੰਘ ਨਿੱਕੂ ਹਰਮੇਸ਼ ਸਿੰਘ ਪੰਚ, ਸੁਖਵੀਰ ਸਿੰਘ, ਬਾਬਾ ,ਦਿਲਬਾਗ ਸਿੰਘ, ਕਰਨਵੀਰ ਸਿੰਘ, ਹਰਪ੍ਰੀਤ ਸਿੰਘ' ਬਾਬਾ ਜਸਵੀਰ ਸਿੰਘ ਪੰਨਾ, ਜਸਵਿੰਦਰ ਸਿੰਘ ਕਾਲਾ, ਇੰਦਰਜੀਤ ਸਿੰਘ ਲਾਡੀ ,ਸਵ. ਬਲਜੀਤ ਸਿੰਘ ਬੈਜੀਤੂ ਦੇ ਸਮੂਹ ਪਰਿਵਾਰ ਆਦਿ ਸੰਗਤਾਂ  ਹਾਜ਼ਰ ਸਨ।

ਇਸ ਮੌਕੇ ਪ੍ਰਬੰਧਕ ਕਮੇਟੀ ਬਾਹਰੋਂ ਆਏ ਪਤਵੰਤੇ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ ,ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ।