ਰਾਜਾਸਾਂਸੀ ਦੇ ਪਿੰਡ ਧਰਮਕੋਟ ਗੁਰਦੁਆਰਾ ਬੇਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ |
ਰਾਜਾਸਾਂਸੀ ਦੇ ਪਿੰਡ ਧਰਮਕੋਟ ਗੁਰਦੁਆਰਾ ਬੇਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ | ਸੀਸੀਟੀਵੀ ਕੈਮਰਿਆਂ ਚ ਘਟਨਾ ਹੋਈ ਕੈਦ |
ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਧਰਮਕੋਟ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਰਖਵਾਏ ਗਏ ਸਹਿਜ ਪਾਠ ਕਰਨ ਲਈ ਦੁਪਹਿਰ ਤਿੰਨ ਕੁ ਵਜੇ ਗ੍ਰੰਥੀ ਆਇਆ ਤਾਂ ਉਸ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰਲੇ ਰੁਮਾਲਾ ਸਾਹਿਬ ਚੁਕਿਆ ਤਾਂ ਉਸਦੇ ਹੋਸ਼ ਉੱਡ ਗਏ ਉਸ ਨੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਹੋਈ ਹੈ | ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਚ ਲਾਏ ਗਏ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਗਈ ਤਾਂ ਉਸ ਚ ਪਿੰਡ ਧਰਮਕੋਟ ਦੇ ਮੱਸਾ ਸਿੰਘ ਪੁੱਤਰ ਚੰਨਣ ਸਿੰਘ ਦੀ ਫੋਟੋ ਆ ਗਏ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਹੀ ਦੁਪਹਿਰ ਵੇਲੇ ਰੋਜ਼ਾਨਾ ਆਉਂਦਾ ਹੁੰਦਾ ਸੀ | ਇਹ ਵੀ ਪਤਾ ਲੱਗਾ ਕਿ ਉਸ ਨੇ ਚਾਕੂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਣਤਾਲ਼ੀ ਅੰਗ ਪਾੜ ਦਿੱਤੇ ਹਨ | ਗੁਰਦੁਆਰਾ ਦੀ ਕਮੇਟੀ ਨੂੰ ਇਸ ਘਟਨਾ ਦੀ ਸੂਚਨਾ ਮਿਲਣ ਉੱਤੇ ਤੁਰੰਤ ਥਾਣਾ ਭਿੰਡੀ ਸੈਦਾਂ ਨੂੰ ਦਿੱਤੀ ਗਈ ਜਿਸ ਤੇ ਐੱਸ ਐੱਚ ਓ ਯਾਦਵਿੰਦਰ ਸਿੰਘ ਨੇ ਤੁਰੰਤ ਪੁਲਸ ਪਾਰਟੀ ਨਾਲ ਪਹੁੰਚ ਕੇ ਦੋਸ਼ੀ ਨੂੰ ਕਾਬੂ ਕਰ ਲਿਆ | ਇਸ ਘਟਨਾ ਦਾ ਜਾਇਜ਼ਾ ਲੈਣ ਲਈ ਡੀਐਸਪੀ ਅਟਾਰੀ ਬਲਵੀਰ ਸਿੰਘ ਅਤੇ ਐਸਐਸਪੀ ਗੁਰਮੀਤ ਸਿੰਘ ਚਾਹਲ ਮੌਕੇ ਤੇ ਪਹੁੰਚੇ | ਇਸ ਘਟਨਾ ਨੂੰ ਲੈ ਕੇ ਸਮੂਹ ਸੰਗਤ ਚ ਬਹੁਤ ਰੋਸ ਪਾਇਆ ਜਾ ਰਿਹਾ ਹੈ |