ਚਿੱਟਾ ਵੇਚਣ ਵਾਲਿਆਂ ਦੇ ਨਾਮ ਆਏ ਸਾਹਮਣੇ -ਨਸ਼ੇ ਦੇ ਤਸਕਰਾਂ ਨੂੰ ਠੱਲ ਪਾਈ ਜਾਵੇਗੀ - ਬਲਬੀਰ ਸਿੰਘ ਪੰਨੂ -ਆਪ ਸਰਕਾਰ ਜਵਾਨੀ ਨੂੰ ਬਰਬਾਦੀ ਤੋਂ ਬਚਾਵੇਗੀ
ਅੱਜ ਰਾਤ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਵੱਲੋਂ ਸਰਕਾਰੀ ਹਸਪਾਤਲ ਵਿਚ ਪਹੁੰਚ ਕੇ ਆਮ ਜਨਤਾ ਨੂੰ ਰਾਤ ਦੇ ਸਮੇਂ ਮਿਲਣ ਵਾਲੀਆਂ ਐਂਮਰਜੈਂਸੀ ਸੇਵਾਵਾਂ ਦਾ ਰਿਐਲਟੀ ਚੈੱਕ ਕੀਤਾ ਗਿਆ ।
ਅੱਜ ਰਾਤ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਵੱਲੋਂ ਸਰਕਾਰੀ ਹਸਪਾਤਲ ਵਿਚ ਪਹੁੰਚ ਕੇ ਆਮ ਜਨਤਾ ਨੂੰ ਰਾਤ ਦੇ ਸਮੇਂ ਮਿਲਣ ਵਾਲੀਆਂ ਐਂਮਰਜੈਂਸੀ ਸੇਵਾਵਾਂ ਦਾ ਰਿਐਲਟੀ ਚੈੱਕ ਕੀਤਾ ਗਿਆ ।
ਇਸ ਦੌਰਾਨ ਡਾਕਟਰ ਸਮੇਤ ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਪਰ ਇੱਕ ਹੋਰ ਦੁੱਖ ਭਰਿਆ ਮਾਮਲਾ ਹਸਪਤਾਲ ਵਿਚ ਵੇਖਣ ਨੂੰ ਮਿਲਿਆ ਜਿੱਥੇ ਹਲਕਾ ਫਤਿਹਗੜ੍ਹ ਚੂੜੀਆਂ ਦਾ ਨੌਜਵਾਨ ਜੋ ਚਿੱਟਾ ਪੀਣ ਦਾ ਆਦੀ ਸੀ, ਪਰ ਚਿੱਟੇ ਦੀ ਟੋਟ ਕਰਕੇ ਤੜਪ ਰਿਹਾ ਸੀ ਅਤੇ ਉਸਦੇ ਰਿਸ਼ਤੇਦਾਰਾਂ ਨੇ ਉਸਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਸੀ । ਦੱਸਿਆ ਜਾਂਦਾ ਕਿ ਬਲਬੀਰ ਸਿੰਘ ਪੰਨੂ ਨਾਲ ਗੱਲਬਾਤ ਦੌਰਾਨ ਚਿੱਟੇ ਦੇ ਆਦੀ ਇਸ ਨੌਜਵਾਨ ਨੇ ਗੁਪਤ ਤਰੀਕੇ ਨਾਲ ਪਿੰਡ ਤਲਵੰਡੀ ਭਾਰਥਵਾਲ ਦੇ ਉਹਨਾਂ ਲੋਕਾਂ ਦੇ ਨਾਂਅ ਦੱਸੇ ਜਿਹਨਾਂ ਤੋਂ ਇਹ ਨੌਜਵਾਨ ਚਿੱਟਾ ਖਰੀਦ ਕੇ ਪੀਂਦਾ ਸੀ। ਬਲਬੀਰ ਪੰਨੂ ਨੇ ਉਕਤ ਨੌਜਵਾਨ ਅਤੇ ਉਸਦੇ ਪਰਿਵਾਰ ਮੈਂਬਰਾਂ ਨੂੰ ਯਕੀਨ ਦੁਆਇਆ ਕਿ ਇਲਾਕੇ ਦੀ ਜਵਾਨੀ ਬਰਬਾਦ ਕਰਨ ਵਾਲੇ ਇਹਨਾਂ ਨਸ਼ੇ ਦੇ ਤਸਕਰਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਠੱਲ ਪਾਈ ਜਾਵੇਗੀ ਤਾਂ ਕਿ ਲੋਕਾਂ ਦੇ ਗਭਰੂ ਪੁੱਤ ਚਿੱਟੇ ਦੀ ਭੇਂਟ ਚੜੵ ਕੇ ਮੌਤ ਦੇ ਮੂੰਹ 'ਚ ਜਾਣ ਤੋਂ ਬਚ ਸੱਕਣ।