ਫਤਿਹਪੁਰ ਮਨੀਆਂ ਵਿੱਚ ਆਪਸੀ ਰੰਜਿਸ਼ ਤਹਿਤ ਚਲੀਆਂ ਗੋਲੀਆਂ ਤੇ ਰਾਡਾਂ
ਫਤਿਹਪੁਰ ਮਨੀਆਂ ਵਿੱਚ ਆਪਸੀ ਰੰਜਿਸ਼ ਤਹਿਤ ਚਲੀਆਂ ਗੋਲੀਆਂ ਤੇ ਰਾਡਾਂ

ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਫਤਿਹਪੁਰ ਮਨੀਆਂ ਵਿੱਚ ਆਪਸੀ ਰੰਜਿਸ਼ ਤਹਿਤ ਚਾਰ ਹਮਲਾਵਰ ਨੌਜਵਾਨ ਨੇ ਪਿਸਤੌਲ ਨਾਲ ਗੋਲੀ ਮਾਰ ਦਿਤੀ ਅਤੇ ਉਸ ਨਾਲ ਹੀ ਉਸ ਦੇ ਭਰਾ ਨੂੰ ਰਾਡਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ |
ਜ਼ਖ਼ਮੀ ਹੋਏ ਭਰਾਵਾਂ ਨੂੰ ਪਹਿਲੇ ਕਮਿਊਨਿਟੀ ਹੈਲਥ ਸੈਂਟਰ ਲੰਬੀ ਵਿਖੇ ਇਲਾਜ ਲਈ ਭਰਤੀ ਕੀਤਾ ਮੁੱਢਲੀ ਟਰੀਟਮੈਂਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿਤਾ | ਐੱਸ ਪੀ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਕੁਝ ਦੂਰੀ ਤੇ ਬਣੇ ਬੱਸ ਅੱਡੇ ਤੇ ਖੜ੍ਹਾ ਸੀ | ਚਾਰ ਨੌਜਵਾਨ ਸਵਿਫਟ ਗੱਡੀ ਚ ਆਏ ਅਤੇ ਉਸ ਨਾਲ ਬਹਿਸ ਕਰਨ ਉਪਰੰਤ ਉਸ ਨੂੰ ਲੋਹੇ ਦੀ ਰਾਡ ਨਾਲ ਕੁੱਟਣ ਲੱਗੇ | ਇਸ ਦੌਰਾਨ ਉਸ ਦਾ ਭਰਾ ਜਸਪ੍ਰੀਤ ਸਿੰਘ ਮੌਕੇ ਤੇ ਆ ਗਿਆ | ਉਸ ਨੂੰ ਦੇਖਦੇ ਹੀ ਉਹਨਾਂ ਫਾਇਰ ਕਰ ਦਿਤਾ ਅਤੇ ਗੋਲੀ ਉਸ ਦੇ ਭਰਾ ਜਸਪ੍ਰੀਤ ਦੇ ਗੋਡੇ ਵਿਚ ਲੱਗੀ | ਥਾਣਾ ਲੰਬੀ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਕੋਈ ਪੁਰਾਣੀ ਰੰਜਿਸ਼ ਕਾਰਨ ਹੀ ਅਜਿਹੀ ਗੱਲ ਵਾਪਰੀ ਹੈ ਅਤੇ ਪੁਲੀਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਤੇ ਜਲਦ ਹੀ ਆਰੋਪੀਆਂ ਨੂੰ ਫੜ ਲਿਆ ਜਾਵੇਗਾ |