ਲਿੰਕ ਰੋਡ ਸੜਕ ਦੀ ਹਾਲਤ ਖਸਤਾ, ਮਰਮਤ ਕਰਨ ਦੀ ਮੰਗ - ਮੰਠਾਰੂ
ਅੱਡਾ ਸਰਾਂ, (ਜਸਵੀਰ ਕਾਜਲ) ਅੱਡਾ ਸਰਾਂ ਤੋਂ ਗੁਜ਼ਰਦੀ, ਹੋਈ ਲਿੰਕ ਰੋਡ ਸੜਕ ਖਡਿਆਲਾ ਮਿਰਜ਼ਾਪੁਰ, ਚੋਟਾਲਾ ਗੋਰਾਇਆ ਆਦਿ ਵਿਚੋਂ ਦੀ ਲੰਗਦੀ ਹੋਈ ਭੂੰਗਾ ਅੱਡਾ ਨਾਲ ਲਿੰਕ ਸੜਕ ਜਾ ਮਿਲਦੀ ਹੈ। ਇਸ ਸੰਬਧੀ ਜਾਣਕਾਰੀ, ਦਿੰਦਿਆਂ ਜਸਵੰਤ, ਸਿੰਘ ਮੰਠਾਰੂ ਸਾਬਕਾ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਇਸ ਲਿੰਕ ਸੜਕ ਦੀ ਬਹੁਤ ਖਸਤਾ ਹਾਲਤ ਹੈ, ਥਾਂ-ਥਾਂ ਟੋਏ ਪਏ ਹੋਏ ਹਨ ਅਤੇ ਹਰੇਕ ਰਾਹਗੀਰ ਨੂੰ ਬਹੂਤ ਪ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨਾ ਦੱਸਿਆ ਕਿ ਬਰਸਾਤ ਦੇ ਦਿਨਾਂ, ਵਿਚ ਇਸ ਸੜਕ ਦੀ ਹਾਲਤ ਹੋਰ ਨਾਜ਼ੁਕ ਹੋ ਜਾਂਦੀ ਹੈ | ਉਨਾਂ ਦਸਿਆ ਕਿ ਇਹ ਸੜਕ ਕਈ ਸਾਲਾਂ ਇਸ ਤਰਾਂ ਦੀ ਦੇਖਣ ਨੂੰ ਮਿਲ ਰਹੀ ਹੈ, ਪਰ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿਤਾ | ਉਨਾਂ ਕਿਹਾ ਇਸ ਸੜਕ ਤੇ ਆਵਾਜਾਈ ਵਧੇਰੇ ਹੈ | ਉਨਾਂ ਕਿਹਾ ਇਲਾਕੇ ਅਤੇ ਰਾਹਗੀਰਾਂ ਦੀ ਸਰਕਾਰ ਤੋਂ, ਮੰਗ ਹੈ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਸ ਪ੍ਰੇਸ਼ਾਨੀ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਸਕੇ |