ਸੰਗਠਨ ਨੂੰ ਹੋਰ ਮਜਬੂਤ ਕਰਕੇ ਲੋਕ ਸਭਾ ਦੀ ਤਿਆਰੀ ਕੀਤੀ ਜਾਵੇ : ਗੁਰਲਾਲ ਸੈਲਾ
ਅਜ ਬਸਪਾ ਵਲੋਂ ਵਿਧਾਨ ਸਭਾ ਟਾਡਾ ਦੇ ਸਹਿਰ ਗੜਦੀਵਾਲਾ ਵਿੱਚ ਮੀਟਿੰਗ ਹੋਈ ਜਿਸ ਵਿੱਚ ਮਾਨਯੋਗ ਗੁਰਲਾਲ ਸਿੰਘ ਸੈਲਾ ਜਨ ਸਕੱਤਰ ਪੰਜਾਬ' ਤੇ ਠੇਕੇਦਾਰ ਰਜਿੰਦਰ ਸਿੰਘ ਜਨ ਸੈਕਟਰੀ ਪੰਜਾਬ' ਚੌਧਰੀ ਗੁਰਨਾਮ ਸਿੰਘ ਜਨ ਸੈਕਟਰੀ ਪੰਜਾਬ'

ਗੜਦੀਵਾਲਾ (ਸੁਖਦੇਵ ਰਮਦਾਸਪੁਰ ) ਅਜ ਬਸਪਾ ਵਲੋਂ ਵਿਧਾਨ ਸਭਾ ਟਾਡਾ ਦੇ ਸਹਿਰ ਗੜਦੀਵਾਲਾ ਵਿੱਚ ਮੀਟਿੰਗ ਹੋਈ ਜਿਸ ਵਿੱਚ ਮਾਨਯੋਗ ਗੁਰਲਾਲ ਸਿੰਘ ਸੈਲਾ ਜਨ ਸਕੱਤਰ ਪੰਜਾਬ' ਤੇ ਠੇਕੇਦਾਰ ਰਜਿੰਦਰ ਸਿੰਘ ਜਨ ਸੈਕਟਰੀ ਪੰਜਾਬ' ਚੌਧਰੀ ਗੁਰਨਾਮ ਸਿੰਘ ਜਨ ਸੈਕਟਰੀ ਪੰਜਾਬ' ਤੇ ਮਨਿੰਦਰ ਸਿੰਘ ਸੇਰਪੁਰੀ ਸੂਬਾ ਸਕੱਤਰ' ਜਿਲ੍ਹਾ ਪ੍ਰਧਾਨ ਦਲਜੀਤ ਰਾਏ ਵਿਸੇਸ਼ ਤੌਰ ਤੇ ਪਹੁੰਚੇ ਗੁਰਲਾਲ ਸੈਲਾ ਜੀ ਨੇ ਕਿਹਾ ਕਿ ਸਾਨੂੰ ਵਿਧਾਨ ਸਭਾ ਦੀਆਂ ਕਮੇਟੀਆਂ ਨੂੰ ਹੋਰ ਜਿਆਦਾ ਮਜਬੂਤ ਕਰਨਾ ਚਾਹੀਦਾ ਹੈ ਤਾਂ ਜੋ ਹੁਣ ਤੋ ਹੀ ਪੰਚਾਇਤ ਸੰਮਤੀਆਂ ਜਿਲ੍ਹਾ ਪਰੀਸਦ ਤੇ ਪਿੰਡਾ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀ ਵੀ ਤਿਆਰੀ ਕੀਤੀ ਜਾਵੇ ਉਸ ਤੋਂ ਬਾਅਦ ਫਿਰ ਲੋਕ ਸਭਾ ਦੀ ਤਿਆਰੀ ਕੀਤੀ ਜਾਵੇ ਉਸ ਲਈ ਸਾਨੂੰ ਹਰ ਪਿੰਡ ਹਰ ਗਲੀ ਮੁਹੱਲੇ ਸਹਿਰਾਂ ਵਿੱਚ ਜਾ ਕੇ ਲੋਕਾਂ ਨਾਲ ਸੰਪਰਕ ਕਰਨਾਂ ਚਾਹੀਦਾ ਹੈ ਅਗੇ ਬੋਲਦਿਆਂ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮਾਂ ਅਨੁਸਾਰ ਪੰਜਾਬ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਤੇ ਅੱਜ ਵਿਧਾਨ ਸਭਾ ਟਾਡਾ ਦੇ ਹਲਕਾ ਇਨਚਾਰਜ ਜਸਵਿੰਦਰ ਦੁੱਗਲ ਜੀ ਨੂੰ ਨਿਯੁਕਤ ਕੀਤਾ ਗਿਆ ਤੇ ਪਰਧਾਨ ਡਾਕਟਰ ਜਸਪਾਲ ਸਿੰਘ ਹੀ ਬਣੇ ਰਹਿਣਗੇ ਤੇ ਪਟੇਲ ਸਿੰਘ ਧੁੱਗਾ ਵੀ ਬੀ ਐਫ ਦੇ ਪਰਧਾਨ ਚੁਣਿਆ ਗਿਆ ਇਸ ਮੌਕੇ ਤੇ ਹੋਰ ਵੀ ਨਿਯੁਕਤੀਆਂ ਕੀਤੀਆਂ ਗਈਆਂ ਤੇ ਬੀ ਐਸ ਪੀ ਦੇ ਵਿਧਾਨ ਸਭਾ ਦੇ ਪਹੁੰਚੇ ਲੀਡਰ ਮਨਜੀਤ ਸਿੰਘ ਸਹੋਤਾ ਲੋਕ ਸਭਾ ਸੈਕਟਰੀ' ਗੁਰਦੇਵ ਸਿੰਘ ਬਿੱਟੂ ਇਨਚਾਰਜ ਜਿਲ੍ਹਾ ਹੁਸ਼ਿਆਰਪੁਰ 'ਕੁਲਦੀਪ ਸਿੰਘ ਬਿੱਟੂ ਜਿਲ੍ਹਾ ਸਕੱਤਰ 'ਸੰਤੋਖ ਸਿੰਘ ਨਰਿਆਲ ਜਿਲ੍ਹਾ ਸਕੱਤਰ 'ਮਾਸਟਰ ਰਤਨ ਕੁਮਾਰ ਸੈਕਟਰੀ ਵਿਧਾਨ ਸਭਾ' ਚਮਨ ਤਖੀ ਜੀ ਸਰਬਜੀਤ ਸਿੰਘ ਭਲਵਾਨ ਯੋਨ ਇਨਚਾਰਜ ਕੰਡੀ ਏਰੀਏ 'ਸੋਨੂੰ ਗੜਦੀਵਾਲਾ 'ਤਰਲੋਚਨ ਸਿੰਘ ਬਾਹਗਾ ਸੈਕਟਰ ਇਨਚਾਰਜ ਆਦਿ ਇਸ ਮੀਟਿੰਗ ਵਿੱਚ ਹਾਜ਼ਰ ਹੋਏ