ਰਾਜੀਵ ਸੋਨੀ ਨੇ ਬਲਬੀਰ ਪੰਨੂ ਨੂੰ ਚੇਅਰਮੈਨੀ ਸੰਭਾਲਣ ਤੇ ਦਿੱਤੀਆਂ ਮੁਬਾਰਕਾਂ

ਕਿਹਾ: ਕੈਬਨਿਟ ਮੰਤਰੀ ਧਾਲੀਵਾਲ ਅਤੇ ਕਟਾਰੂਚੱਕ ਕੁਰਸੀ ਤੇ ਬਿਠਾਉਣਾ ਮਾਣ ਵਾਲੀ ਗੱਲ

ਰਾਜੀਵ ਸੋਨੀ ਨੇ ਬਲਬੀਰ ਪੰਨੂ ਨੂੰ ਚੇਅਰਮੈਨੀ ਸੰਭਾਲਣ ਤੇ ਦਿੱਤੀਆਂ ਮੁਬਾਰਕਾਂ

ਫਤਿਹਗੜ੍ਹ ਚੂੜੀਆਂ ( ਪਰਮਿੰਦਰ ਸਿੰਘ ਮੁਰੀਦਕੇ ) ਫਤਿਹਗੜ੍ਹ ਚੂੜੀਆਂ ਤੋਂ ਵਾਰਡ ਨੰਬਰ 10 ਦੇ ਕੌਂਸਲਰ ਰਾਜੀਵ ਸੋਨੀ  ਨੇ ਅੱਜ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੂੰ ਪਨਸਪ ਦੇ ਚੇਅਰਮੈਨ ਬਨਣ ਤੋਂ ਬਾਅਦ ਚੰਡੀਗੜ੍ਹ ਵਿਖੇ ਆਪਣੇ ਦਫਤਰ ਵਿਖੇ ਅਹੁੱਦਾ ਸੰਭਾਲਣ ਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਸਮੇਤ ਫਤਿਹਗੜ੍ਹ ਚੂੜੀਆਂ ਹਲਕੇ ਦੇ ਵੋਟਰਾਂ ਸਪੋਟਰਾਂ ਨੂੰ ਮੁਬਾਰਕਾਂ ਦਿੱਤੀਆਂ ਹਨ। ਸੋਨੀ ਨੇ ਕਿਹਾ ਕਿ ਇਹ ਸਭ ਬਲਬੀਰ ਪੰਨੂ ਦੀ ਪਾਰਟੀ ਪ੍ਰਤੀ ਕੀਤੀ ਗਈ ਸਖਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਉਹਨਾਂ ਨੇ ਬਲਬੀਰ ਸਿੰਘ ਪੰਨੂ ਨੂੰ ਇੱਕ ਵਕਾਰੀ ਵਿਭਾਗ ਦਾ ਚੇਅਰਮੈਨ ਬਨਾਉਣ ਤੇ ਆਮ ਆਦਮੀ ਪਾਰਟੀ ਦੀ ਸਾਰੀ ਹਾਈਕਮਾਂਡ ਸਮੇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਬਲਬੀਰ ਸਿੰਘ ਪੰਨੂ ਦੇ ਮੋਢਿਆਂ ਤੇ ਜੋ ਜਿੰਮੇਵਾਰੀ ਪਾਈ ਹੈ, ਪੰਨੂ ਸਾਹਿਬ ਇਸ ਜਿੰਮੇਵਾਰੀ ਨੂੰ ਪਹਿਲਾਂ ਦੀ ਤਰਾਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਕੇ ਹਲਕੇ ਵਿਚ ਪਾਰਟੀ ਸ਼ਾਖ ਨੂੰ ਹੋਰ ਵੀ ਮਜਬੂਰ ਕਰਨਗੇ।  ਸੋਨੀ ਨੇ ਦੱਸਿਆ ਕਿ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬਲਬੀਰ ਸਿੰਘ ਪੰਨੂ ਨੂੰ ਮੂੰਹ ਮਿੱਠਾ ਕਰਵਾ ਕੇ ਕੁਰਸੀ ਤੇ ਬਿਠਾਉਂਦੇ ਸਮੇਂ 'ਪੰਨੂ' ਦੀ ਪਾਰਟੀ ਪ੍ਰਤੀ ਕੀਤੇ ਗਏ ਕੰਮਾਂ ਦੇ ਭਰਪੂਰ ਸ਼ਲਾਘਾ ਕੀਤੀ ਗਈ, ਜੋ ਪੰਨੂ ਸਾਹਿਬ ਅਤੇ ਕਿ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ।